Friday, October 23, 2026
Home Chandigarh ਕਾਦੀਆਂ ਦੇ ਸੀਆਈਡੀ ਮੁਲਾਜ਼ਮ ਦੀ ਇੱਕ ਸੜ੍ਹਕ ਦੁਰਘਟਨਾ ਵਿੱਚ ਹੋਈ ਮੌਤ

ਕਾਦੀਆਂ ਦੇ ਸੀਆਈਡੀ ਮੁਲਾਜ਼ਮ ਦੀ ਇੱਕ ਸੜ੍ਹਕ ਦੁਰਘਟਨਾ ਵਿੱਚ ਹੋਈ ਮੌਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬੀਤੀ ਦੇਰ ਰਾਤ ਕਾਦੀਆਂ ਬਟਾਲਾ ਰੋਡ ਡੱਲਾ ਮੋੜ ਦੇ ਨਜ਼ਦੀਕ ਅਣਪਛਾਤੇ ਵਿਅਕਤੀ ਵੱਲੋਂ ਮੋਟਰਸਾਈਕਲ ਸਵਾਰ ਸੀਆਈਡੀ ਮੁਲਾਜ਼ਮ ਕਾਦੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਸੀ। ਜਿਸਦੇ ਕਾਰਣ ਉਹਨਾ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਰਾਸਤੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਸੀਆਈਡੀ ਮੁਲਾਜ਼ਮ ਸ਼ੁਭਾਸ ਚੰਦਰ ਜੋ ਕਿ ਸੀਆਈਡੀ ਵਿੰਗ ਕਾਦੀਆ ਵਿੱਚ ਡਿਊਟੀ ਨਿਭਾ ਰਹੇ ਸਨ।

Advertisements

ਪਤਨੀ ਨੇ ਦੱਸਿਆ ਕਿ ਉਸਦੇ ਪਤੀ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ ਤੇ ਆਪਣੀ ਡਿਊਟੀ ਤੇ ਜਾ ਰਹੇ ਸਨ ਪਰ ਅਚਾਨਕ ਕਿਸੇ ਅਣਪਛਾਤੇ ਵਿਅਕਤੀ ਵੱਲੋ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here