ਹਰਉਦੈਵੀਰ ਕਤਲਕਾਂਡ ਵਿੱਚ 3 ਕਾਤਲ ਗਿ੍ਰਫਤਾਰ, ਪੁਰਾਣੀ ਰੰਜਿਸ਼ ਦੇ ਕਾਰਣ ਦਿੱਤਾ ਅੰਜ਼ਾਮ

ਮਾਨਸਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹਰਉਦੈਵੀਰ ਕਤਲਕਾਂਡ ਵਿੱਚ ਪੁਲਿਸ ਨੇ ਸਫਲਤਾ ਹਾਸਿਲ ਕਰਦਿਆ ਹਰਉਦੈਵੀਰ ਨੂੰ ਮਾਰਨ ਵਾਲੇ ਕਾਂਤਲਾ ਨੂੰ ਗਿ੍ਰਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆ ਮਾਨਸੇ ਦੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ 3 ਕਾਤਲਾ ਨੂੰ ਵਾਰਦਾਤ ਸਮੇਂ ਵਰਤੀ ਗਈ ਪਿਸਤੌਲ, ਮੋਟਰਸਾਈਕਲ ਅਤੇ ਮੋਬਾਈਲ ਫੋਨ ਸਮੇਤ ਗਿ੍ਰਫਤਾਰ ਕੀਤਾ ਹੈ।

Advertisements

ਪਤਾ ਚੱਲਿਆ ਹੈ ਕਿ ਕਾਤਲਾ ਨੇ ਰੰਜ਼ਿਸ਼ ਦੇ ਚੱਲਦੇ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਸੇਵਕ ਸਿੰਘ ਨਾਂ ਦਾ ਵਿਅਕਤੀ ਹਰਊਦੇਵੀਰ ਦੇ ਗੁਆਂਢ ਵਿੱਚ ਰਹਿੰਦੇ ਬਲਵੀਰ ਸਿੰਘ ਦੇ ਘਰ ਸੀਰੀ ਵਜੋਂ ਕੰਮ ਕਰਦਾ ਸੀ ਅਤੇ ਉਹ ਬਲਬੀਰ ਦੀ 12 ਸਾਲਾਂ ਪੋਤੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਜਿਸਦੇ ਕਾਰਣ ਊਦੇਵੀਰ ਦੇ ਪਿਤਾ ਜਸਵੀਰ ਨੇ ਉਸਨੂੰ ਕਈ ਵਾਰ ਰੋਕਿਆ ਸੀ। ਜਿਸਦੇ ਕਾਰਣ ਇਸੇ ਰੰਜ਼ਿਸ਼ ਦੇ ਚੱਲਦੇ ਸੇਵਕ ਸਿੰਘ ਨੇ ਆਪਣੇ ਸਾਥੀਆ ਸਮੇਤ ਜਸਪ੍ਰੀਤ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ। ਇਸ ਦੋਰਾਨ ਜਦੋ ਉਹ ਜਸਪ੍ਰੀਤ ਤੇ ਫਾਇਰਿੰਗ ਕਰਨ ਲੱਗਾਂ ਤਾਂ ਗੋਲੀ ਊਦੇਵੀਰ ਦੇ ਲਗ ਗਈ। ਸਾਥੀ ਅੰਮ੍ਰਿਤ ਸਿੰਘ ਦੇ ਪਹਿਲਾ ਵੀ 4 ਮਾਮਲੇ ਦਰਜ ਸਨ ਅਤੇ ਉਹ 2 ਵਾਰ ਸਜ਼ਾ ਵੀ ਕੱਟ ਚੁੱਕਿਆ ਹੈ।

LEAVE A REPLY

Please enter your comment!
Please enter your name here