
ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਪੁਲਿਸ ਵੱਲੋ ਅੰਮ੍ਰਿਤਪਾਲ ਦੀ ਗਿ੍ਰਫਤਾਰੀ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਦੋਰਾਨ ਕਿਸੇ ਤਰਾਂ ਦੀ ਅਫਵਾਹ ਨੂੰ ਫੈਲ੍ਹਣ ਤੋ ਰੋਕਣ ਲਈ ਕਈ ਜ਼ਿਲਿ੍ਹਆ ਵਿੱਚ ਇੰਟਰਨੈਟ ਸੇਵਾਵਾ ਨੂੰ ਬੰਦ ਕਰ ਦਿੱਤੀ ਗਿਆ ਹੈ। ਠਿੰਡਾ, ਮੋਗਾ, ਜਲੰਧਰ, ਨਾਭਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਲੋਕ ਇੰਟਰਨੈਟ ਸੇਵਾਵਾਂ ਦੇ ਸਿਗਨਲ ਘੱਟ ਕਰ ਦਿੱਤੇ ਹਨ। ਪੁਲਿਸ ਵੀ ਲੋਕਾਂ ਨੂੰ ਸ਼ਾਂਤੀ ਬਣਾਉਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਅੰਮ੍ਰਿਤਪਾਲ ਸਿੰਘ ਜਲੰਧਰ ਦੇ ਨੇੜਲੇ ਪਿੰਡ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ । ਉਹ ਆਪਣੀ ਗੱਡੀ ਛੱਡ ਕੇ ਕਿਸੇ ਹੋਰ ਗੱਡੀ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ । ਜਿਸ ਦਾ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਪੰਜਾਬ ਪੁਲਿਸ ਅੰਮ੍ਰਿਤਪਾਲ ਦੇ ਸਾਥੀ ਭਗਵੰਤ ਸਿੰਘ ਬਾਜੇਕੇ ਉਰਫ ‘ਪ੍ਰਧਾਨ ਮੰਤਰੀ’ ਦਾ ਪਿੱਛਾ ਕਰ ਰਹੀ ਹੈ । ਅੰਮ੍ਰਿਤਪਾਲ ਸਿੰਘ ਅਜੇ ਤੱਕ ਪੰਜਾਬ ਪੁਲਿਸ ਦੇ ਹੱਥ ਨਹੀਂ ਆਇਆ। ਪੁਲਿਸ ਦੇ ਵੱਲੋਂ ਲਗਾਤਾਰ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ । ਕਈ ਜ਼ਿ ਲ੍ਹਿਆਂ ਦੀ ਪੁਲਿਸ ਅੰਮ੍ਰਿਤਪਾਲ ਦਾ ਪਿੱਛਾ ਕਰ ਰਹੀ ਹੈ । ਸੂਤਰਾਂ ਦੇ ਮੁਤਾਬਕ ਅੰਮ੍ਰਿਤਪਾਲ ਦੇ 6 ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ । ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫਾਤਾਰ ਕਰ ਸਕਦੀ ਹੈ ।











