ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਮੁਫ਼ਤ ਸਕਿੱਲ ਕੋਰਸਾਂ ਸਬੰਧੀ ਕਰਵਾਇਆ ਵਿਸ਼ੇਸ਼ ਕੈਰੀਅਰ ਕਾਊਸਲਿੰਗ ਸੈਸ਼ਨ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਮੁਫ਼ਤ ਸਕਿੱਲ ਕੋਰਸਾਂ ਸਬੰਧੀ ਇਕ ਵਿਸ਼ੇਸ਼ ਕੈਰੀਅਰ ਕਾਊਸਲਿੰਗ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਇੰਡਸਟਰੀ ਮਾਹਿਰਾਂ ਵਲੋਂ ਉਮੀਦਵਾਰਾਂ ਨੂੰ ਕੰਪਿਊਟਰ ਡਾਟਾ ਐਂਟਰੀ ਆਪਰੇਟਰ, ਇਨਵੈਂਟਰੀ ਕਲਰਕ ਅਤੇ ਸੀ.ਐਨ.ਸੀ ਆਪਰੇਟਰ ਵਰਗੇ ਕੋਰਸਾਂ ਤੋਂ ਜਾਣੂ ਕਰਵਾਇਆ ਗਿਆ। ਕਾਊਸਲਿੰਗ ਸੈਸ਼ਨ ਦਾ ਉਦਘਾਟਨ ਇੰਡਸਟ੍ਰੀਜ਼ ਕਲੱਸਟਰ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਅਰੁਣ ਕੁਮਾਰ, ਰਿਆਤ ਐਜੂਕੇਸ਼ਨ ਐਂਡ ਰਿਸਰਚ ਟਰੱਸਟ ਦੇ ਪ੍ਰਧਾਨ ਨਿਰਮਲ ਸਿੰਘ ਰਿਆਤ ਅਤੇ ਆਰ. ਈ. ਆਰ. ਟੀ ਦੇ ਤਕਨੀਕੀ ਮਾਹਿਰ ਮਨੀਤ ਦੀਵਾਨ ਨੇ ਸਾਂਝੇ ਤੌਰ ’ਤੇ ਕੀਤਾ। ਇੰਡਸਟ੍ਰੀਜ਼ ਕਲੱਸਟਰ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਅਰੁਣ ਕੁਮਾਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਤੌਰ ’ਤੇ ਇਸ ਲਈ ਸਕਾਪਿਤ ਕੀਤਾ ਗਿਆ ਹੈ, ਤਾਂ ਜੋ ਇਥੋਂ ਦੀ ਸਥਾਨਕ ਇੰਡਸਟਰੀ ਨੂੰ ਹੁਨਰਮੰਦ ਮੈਨਪਾਵਰ ਮੁਹੱਈਆ ਕਰਵਾਈ ਜਾ ਸਕੇ।

Advertisements

ਆਰ. ਈ. ਆਰ. ਟੀ ਦੇ ਤਕਨੀਕੀ ਮਾਹਿਰ ਮਨੀਤ ਦੀਵਾਨ ਨੇ ਇਸ ਮੌਕੇ ਦੱਸਿਆ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਜਲਦ ਹੀ ਅੰਤਰਰਾਸ਼ਟਰੀ ਸਕਿੱÇਲੰਗ ਅਤੇ ਰਿਕਰੂਟਿੰਗ ਪ੍ਰੋਗਰਾਮ ਚਲਾਏ ਜਾਣਗੇ, ਜਿਨ੍ਹਾਂ ਵਿਚ ਉਮੀਦਵਾਰਾਂ ਨੂੰ ਵਿਦੇਸ਼ੀ ਮੁਲਕਾਂ, ਜਿਵੇਂ ਕੈਨੇਡਾ, ਆਸਟਰੇਲੀਆ, ਯੂ. ਕੇ, ਜਾਪਾਨ, ਅਮਰੀਕਾ ਤੋਂ ਇਲਾਵਾ ਹੋਰਨਾਂ ਯੂਰਪੀ ਅਤੇ ਖਾੜੀ ਦੇਸ਼ਾਂ ਵਿਚ ਹੁਨਰ ਅਤੇ ਕੰਮ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦੇ ਹਾਜ਼ਰ ਹੋਏ, ਜਿਨ੍ਹਾਂ ਵਿਚ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਿਡ, ਹਾਕਿੰਨਸ ਕੂਕਰਜ਼, ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ, ਜੀ. ਐਨ. ਐਕਸਲੈਕਸ ਪ੍ਰਾਈਵੇਟ ਲਿਮਟਿਡ, ਲੁਧਿਆਣਾ ਬੈਵਰੇਜਿਸ ਪ੍ਰਾਈਵੇਟ ਲਿਮਟਿਡ, ਮੈਟਲ ਮੈਲਟ ਇੰਜੀਨੀਅਰਿੰਗ, ਨਾਹਰ ਪੈਕਰਸ, ਦਾ ਅਨਟੀ ਕਾਰਪੋਰੇਸ਼ਨ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੁਸਾਇਟੀ, ਲਿਬੜਾ ਆਟੋਮੋਬਾਈਲ, ਪਰਸ਼ਾਂਤੀ ਫਾਰਮੂਲੇਸ਼ਨ ਲਿਮਟਿਡ, ਵੀਥ ਕੇ ਕਾਸਟਿੰਗ, ਪੰਜਾਬ ਐਗਰੋ, ਵਿਰਗੋ ਪੈਨਲ, ਜਗਦੰਬੇ ਫਰਨੈਸ ਪ੍ਰਾਈਵੇਟ ਲਿਮਟਿਡ ਆਦਿ ਦੇ ਨੁਮਾਇੰਦੇ ਸ਼ਾਮਿਲ ਸਨ। ਕੰਪਨੀਆਂ ਦੇ ਇਨ੍ਹਾਂ ਨੁਮਾਇੰਦਿਆਂ ਵੱਲੋਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੁਨਰ ਵਿਕਾਸ ਕੋਰਸ ਕਰਨ ਉਪਰੰਤ ਰੁਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।  

ਇਸ ਮੌਕੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਪ੍ਰੋਜੈਕਟ ਹੈੱਡ ਬੀ.ਐਸ. ਧੰਜੂ ਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ 18 ਤੋਂ 25 ਸਾਲ ਤੱਕ ਦੇ ਨੌਜਵਾਨਾਂ ਨੂੰ ਸਰਕਾਰੀ ਆਈ.ਟੀ.ਆਈ ਬਿਲਡਿੰਗ, ਹੁਸ਼ਿਆਰਪੁਰ-ਜਲੰਧਰ ਰੋਡ ਵਿਖੇ ਸਥਿਤ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਟੇ੍ਰਨਿੰਗ ਭਾਰਤ ਸਰਕਾਰ ਦੇ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਤਹਿਤ ਬਿਲਕੁੱਲ ਮੁਫ਼ਤ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਉਮੀਦਵਾਰਾਂ ਨੂੰ 3 ਤੋਂ 6 ਮਹੀਨਿਆਂ ਤੱਕ ਦੀ ਟੇ੍ਰਨਿੰਗ ਤੋਂ ਬਾਅਦ ਸਥਾਨਕ ਇੰਡਸਟਰੀ ਵਿਚ ਰੋਜ਼ਗਾਰ ਲਈ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਟੇ੍ਰਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫ਼ਤ ਕਿਤਾਬਾਂ ਅਤੇ ਵਰਦੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਸਫ਼ਲਤਾ ਪੂਰਵਕ ਟੇ੍ਰਨਿੰਗ ਮੁਕੰਮਲ ਕਰਨ ਵਾਲੇ ਉਮੀਦਵਾਰਾਂ ਨੂੰ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਊਰਸ਼ਿਪ ਮੰਤਰਾਲੇ ਭਾਰਤ ਸਰਕਾਰ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਸਬੰਧੀ ਟ੍ਰੇਨਿੰਗ 27 ਮਾਰਚ, 2023 ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਨਰੋਲਮੈਂਟ ਅਤੇ ਰਜਿਸਟਰੇਸ਼ਨ ਲਈ ਉਮੀਦਵਾਰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਆਈ.ਟੀ.ਆਈ ਹੁਸ਼ਿਆਰਪੁਰ ਦੇ ਫੋਨ ਨੰਬਰ 76528 01933 ’ਤੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here