ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਹੁਨਰ ਵਿਕਾਸ ਕੋਰਸ ਕਰਕੇ ਨੌਕਰੀਆਂ ਦੇਣ ਵਾਲੇ ਬਣਨ ਨੌਜਵਾਨ: ਚੇਅਰਮੈਨ ਔਲਖ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ (ਆਰ.ਸੇਟੀ) ਵਲੋਂ ਪਿੰਡ ਛਾਉਣੀ ਕਲਾਂ ਵਿਖੇ ਕਰਵਾਏ ਗਏ ਕੋਰਸ ਪਾਪੜ ਆਚਾਰ ਅਤੇ ਮਸਾਲਾ ਪਾਊਡਰ ਮੇਕਿੰਗ ਦੇ ਮੁਕੰਮਲ ਹੋਣ ’ਤੇ ਸਿਖਿਆਰਥੀਆਂ ਨੂੰ ਪਿੰਡ ਛਾਉਣੀ ਕਲਾਂ ਵਿਖੇ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਵਲੋਂ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਉਨ੍ਹਾਂ ਨੇ ਟ੍ਰੇਨਿੰਗ ਪ੍ਰੋਗਰਾਮ ਬਾਰੇ ਸਿਖਿਆਰਥੀਆਂ ਦੀ ਫੀਡ ਬੈਕ ਲੈਂਦੇ ਹੋਏ ਪੀ.ਐਨ.ਬੀ. ਆਰ ਸੇਟੀ ਵਲੋਂ ਕਰਵਾਈ ਗਈ ਟ੍ਰੇਨਿੰਗ ਦੀ ਸ਼ਲਾਘਾ ਕੀਤੀ ਅਤੇ ਸਿਖਿਆਰਥੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨੌਕਰੀਆਂ ਪਿੱਛੇ ਦੌੜਨ ਦੀ ਬਜਾਏ ਸਕਿੱਲ ਡਿਵੈਲਪਮੈਂਟ ਕੋਰਸ ਕਰਨ ਅਤੇ ਆਪਣੇ ਕਾਰੋਬਾਰ ਸ਼ੁਰੂ ਕਰਕੇ ਹੋਰਨਾਂ ਨੂੰ ਵੀ ਰੋਜ਼ਗਾਰ ਪ੍ਰਦਾਨ ਕਰਨ।

Advertisements

ਸੰਸਥਾ ਦੇ ਡਾਇਰੈਕਟਰ ਆਰ. ਕੇ. ਭਾਟੀਆ ਨੇ ਸੰਸਥਾ ਦੀਆਂ ਗਤੀਵਿਧੀਆ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਮੁਫ਼ਤ ਟ੍ਰੇਨਿੰਗ ਦੇ ਕੇ ਸਵੈਰੋਜ਼ਗਾਰ ਦੇ ਮੌਕੇ ਉਪਲਬੱਧ ਕਰਵਾਉਣਾ ਹੈ, ਤਾਂ ਜੋ ਦੇਸ਼ ਵਿਚੋਂ ਵੱਧਦੀ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਆਪਣੇ ਕੰਮ ਲਈ ਬੈਂਕ ਵਲੋਂ ਕਰਜ਼ਾ ਦਿਵਾਉਣ ਦਾ ਵੀ ਵਚਨ ਦਿੱਤਾ। ਸੰਸਥਾ ਦੇ ਫੈਕਲਟੀ ਸਾਕਸ਼ੀ ਜੋਸ਼ੀ ਨੇ ਇਹ ਵੀ ਦੱਸਿਆ ਕਿ ਸੰਸਥਾ ਵਲੋਂ ਵੱਖ-ਵੱਖ ਟ੍ਰੇਨਿੰਗ ਕੋਰਸ ਜਿਵੇਂ ਕਿ ਮੋਬਾਇਲ ਰਿਪੇਅਰ, ਫਰਿਜ ਅਤੇ ਏ.ਸੀ. ਰਿਪੇਅਰ, ਪਲੰਬਰ ਅਤੇ ਸੈਨੀਟਰੀ, ਵੂਮੈਨ ਟੇਲਰ, ਬਿਊਟੀ ਪਾਰਲਰ ਮੈਨੇਜਮੈਂਟ, ਘਰੇਲੂ ਬਿਜਲੀ ਉਪਕਰਨ ਰਿਪੇਅਰ, ਪਾਪੜ ਆਚਾਰ ਮਸਾਲਾ ਪਾਊਡਰ ਬਣਾਉਣਾ, ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਮੇਕਿੰਗ, ਫਾਸਟ ਫੂਡ ਸਟਾਲ ਉਦਮੀ, ਜੂਟ ਪ੍ਰੋਡਕਟ ਉਦਮੀ, ਮਸ਼ਰੂਮ ਉਤਪਾਦਨ ਦੀ ਟ੍ਰੇਨਿੰਗ ਬਿਲਕੁਲ ਮੁਫ਼ਤ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵਿਚ 22 ਮਾਰਚ ਤੋਂ ਬਿਊਟੀ ਪਾਰਲਰ ਮੈਨੇਜਮੈਂਟ ਦੀ ਟ੍ਰੇਨਿੰਗ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਲਈ ਚਾਹਵਾਨ ਉਮੀਦਵਾਰ ਸੰਸਥਾ ਵਿਚ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਇਸ ਦੌਰਾਨ ਪਿੰਡ ਦੇ ਸਰਪੰਚ ਦਵਿੰਦਰ ਕੌਰ ਤੋਂ ਇਲਾਵਾ ਜਸਵਿੰਦਰ ਸਿੰਘ, ਰਾਨੋ, ਬਲਵਿੰਦਰ ਕੌਰ ਪੰਚ, ਮਨਮਿੰਦਰ ਸਿੰਘ, ਇੰਦਰ ਸਿੰਘ, ਪਵਨ ਕੁਮਾਰ ਸ਼ਰਮਾ, ਗੁਰਮੇਜ਼ ਸਿੰਘ ਅਤੇ ਅਮਰਜੀਤ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here