ਪਿੰਡ ਰਾਮ ਨਗਰ ਸਕੂਲ ਵਿਖੇ ਦੋ ਮਹੀਨਿਆਂ ਦੇ ਅੰਦਰ ਤੀਸਰੀ ਚੋਰੀ

ਹਰਿਆਣਾ (ਦ ਸਟੈਲਰ ਨਿਊਜ਼)। ਹਲਕਾ ਸ਼ਾਮਚੁਰਾਸੀ ਦੇ ਅਧੀਨ ਪੈਂਦੇ ਪਿੰਡ ਰਾਮ ਨਗਰ (ਬਲਾਕ-ਭੂੰਗਾ 2) ਵਿਖੇ ਦੋ ਮਹੀਨਿਆਂ ਦੇ ਅੰਦਰ ਤੀਸਰੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੈਡ ਟੀਚਰ ਅਸ਼ੋਕ ਰਾਜਪੂਤ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਕੀਤੀ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਓਹਨਾਂ ਨੂੰ ਸਵੇਰੇ ਸਕੂਲ ਕੁੱਕ ਨੇ ਫੋਨ ਕਰਕੇ ਦੱਸਿਆ ਕਿ ਸਕੂਲ ਦੇ ਕੁੱਝ ਕਮਰਿਆਂ ਦੇ ਜਿੰਦਰੇ ਟੁੱਟੇ ਪਏ ਹਨ ਤੇ ਜਦੋਂ ਸਕੂਲ ਪਹੁੰਚ ਕੇ ਦੇਖਿਆ ਤਾਂ ਕਮਰਿਆਂ ਅੰਦਰ ਸਮਾਨ ਖਿੱਲਰਿਆ ਪਿਆ ਸੀ। ਜਾਂਚ ਕਰਨ ਤੇ ਪਾਇਆ ਗਿਆ ਕਿ ਕੈਮਰਿਆਂ ਦੀ ਤਾਰਾਂ ਕੱਟ ਕੇ ਭੰਨ-ਤੋੜ, ਟੂਟੀਆਂ ਦੀ ਚੋਰੀ ਤੇ ਸਕੂਲ ਰਿਕਾਰਡ ਨਾਲ ਛੇੜ-ਛਾੜ ਕੀਤੀ ਗਈ ਹੈ। ਸਕੂਲ ਹੈੱਡ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਵੀ ਸਕੂਲ ਅੰਦਰ ਰਾਤ ਵੇਲੇ ਪੰਜ ਚੋਰਾਂ ਵੱਲੋਂ ਦਾਖਲ ਹੋ ਕੇ ਵੱਡੇ ਪੱਧਰ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

Advertisements

ਜਿਸ ਦੀ ਜਾਂਚ ਥਾਣਾ ਹਰਿਆਣਾ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਸਾਈਬਰ ਸੈੱਲ ਦੀ ਮਦਦ ਨਾਲ ਕਰ ਰਹੇ ਹਨ। ਥਾਣਾ ਹਰਿਆਣਾ ਦੀ ਪੁਲਿਸ ਨੂੰ ਮੌਕੇ ਵਾਰਦਾਤ ਦੀ ਸੀ.ਸੀ.ਟੀ.ਵੀ. ਫੁਟੇਜ ਦੇਣ ਦੇ ਬਾਵਜੂਦ ਵੀ ਚੋਰਾਂ ਨੂੰ ਫੜਨ ਵਿੱਚ ਅਸਫ਼ਲ ਰਹਿਣਾ ਚਿੰਤਾ ਦਾ ਵਿਸ਼ਾ ਹੈ। ਓਹਨਾਂ ਕਿਹਾ ਕਿ ਸਿੱਖਿਆ ਵਿਭਾਗ ਅਤੇ ਦਾਨੀ ਸੱਜਣਾ ਦੀ ਮਦਦ ਨਾਲ ਤਿਨਕਾ-ਤਿਨਕਾ ਇੱਕਠਾ ਕਰਕੇ ਸਕੂਲ ਨੂੰ ਸਮਾਰਟ ਤੇ ਆਧੁਨਿਕ ਸੁਵਿਧਾਵਾਂ ਨਾਲ ਲੇੈਸ ਕੀਤਾ ਗਿਆ ਸੀ, ਪਰ ਚੋਰ ਇੱਕ ਵਾਰ ‘ਚ ਹੀ ਹੁੰਝਾ ਫੇਰ ਕੇ ਸਭ ਨਾਲ ਲੈ ਜਾਂਦੇ ਹਨ। ਵਾਰ-ਵਾਰ ਚੋਰੀ ਹੋਣ ਨਾਲ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਓੁਕਤ ਘਟਨਾ ਦੀ ਜਾਣਕਾਰੀ ਬੀ.ਪੀ.ਈ.ਓ. ਦਫ਼ਤਰ ਭੂੰਗਾ ਤੇ ਪੁਲਿਸ ਨੂੰ ਦਿੱਤੀ ਗਈ। ਇਸ ਮੌਕੇ ਹੈਡ ਟੀਚਰ ਅਸ਼ੋਕ ਕੁਮਾਰ, ਮੀਨਾ ਕੁਮਾਰੀ ਓੁਰਫ ਮੋਨਾ, ਸੁਨੈਨਾ ਦੇਵੀ, ਹਰਕੇਸ਼ ਕੁਮਾਰੀ ਆਂਗਨਵਾੜੀ ਵਰਕਰ, ਰੰਜਨਾ ਕੁਮਾਰੀ, ਅੰਜਲੀ ਦੇਵੀ, ਅਨੀਤਾ ਦੇਵੀ ਤੇ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here