ਅੰਮ੍ਰਿਤਸਰ ਵਿਖੇ ਦੋ ਸਕੀਆਂ ਭੈਣਾਂ ਵੱਲੋ ਖੁਦਕਸ਼ੀ, ਮਿਲਿਆ ਸੁਸਾਇਡ ਨੋਟ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਅੰਮ੍ਰਿਤਸਰ ਵਿਖੇ ਦੋ ਸਕੀਆਂ ਭੈਣਾਂ ਵੱਲੋ ਖੁਦਕਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਜਾਣਕਾਰੀ ਅਨੁਸਾਰ ਦੋਵੇਂ ਭੈਣਾਂ ਦੀ ਪਹਿਚਾਣ ਜਯੋਤੀ ਕਪੂਰ ਅਤੇ ਸੀਮਾ ਕਪੂਰ ਵਜੋਂ ਹੋਈ ਹੈ।

Advertisements

ਇਹਨਾਂ ਕੁੜੀਆਂ ਦੀ ਮਾਤਾ ਹਮੇਸ਼ਾਂ ਬਿਮਾਰ ਰਹਿੰਦੇ ਸਨ ਜਿਸ ਕਰਕੇ ਉਹਨਾਂ ਨੂੰ ਹਮੇਸ਼ਾਂ ਇਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਜੇਕਰ ਉਹਨਾਂ ਦੀ ਮਾਤਾ ਨੂੰ ਕੁੱਝ ਹੋ ਜਾਂਦਾ ਹੈ ਤਾਂ ਉਹ ਆਪਣੀ ਬਾਕੀ ਦੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਨਗੀਆਂ। ਜਿਸ ਕਰਕੇ ਦੋਵਾਂ ਭੈਣਾਂ ਨੇ ਇਸ ਡਰ ਵਜੋਂ ਇਹ ਖੋਫਨਾਕ ਕਦਮ ਚੁੱਕਿਆ ਅਤੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵੇਂ ਭੈਣਾਂ ਦੀਆਂ ਲਾਸ਼ਾਂ ਕੋਲੋ ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here