ਪਰਣੀਤੀ ਚੌਪੜਾ ਅਤੇ ਰਾਘਵ ਚੱਢਾ ਦੇ ਰਿਸ਼ਤੇ ਨੂੰ ਲੈ ਕੇ ਸੰਜੀਵ ਅਰੋੜਾ ਨੇ ਕੀਤੀ ਪੁਸ਼ਟੀ, ਦਿੱਤੀ ਵਧਾਈ

ਦਿੱਲੀ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬਾਲੀਵੁੱਡ ਅਦਾਕਾਰਾ ਪਰਣੀਤੀ ਚੌਪੜਾ ਅਤੇ ਆਪ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦਾ ਰਿਸ਼ਤਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਵਾਰ ਦੋਵੇਂ ਕਈ ਥਾਵਾਂ ਉਤੇ ਇਕੱਠੇ ਨਜ਼ਰ ਵੀ ਆਏ ਹਨ ਪਰ ਹੁਣ ਦੋਵੇਂ ਦੇ ਰਿਸ਼ਤੇ ਦੀ ਪੁਸ਼ਟੀ ਹੋ ਚੁੱਕੀ ਹੈ। ਆਪ ਐਮਪੀ ਸੰਜੀਵ ਅਰੋੜਾ ਵੱਲੋ ਦੋਵੇਂ ਦੇ ਰਿਸ਼ਤੇ ਦੀ ਟਵੀਟ ਕਰ ਪੁਸ਼ਟੀ ਕੀਤੀ ਗਈ ਹੈ।

Advertisements

ਆਪ ਆਗੂ ਸੰਜੀਵ ਅਰੋੜਾ ਨੇ ਲਿਖਿਆ ਹੈ ਕਿ ਪਰਣੀਤੀ ਚੌਪੜਾ ਅਤੇ ਰਾਘਵ ਚੱਢਾ ਨੂੰ ਦਿਲੋਂ ਵਧਾਈ ਦਿੰਦਾ ਹਾਂ… ਉਹਨਾਂ ਦੇ ਮਿਲਾਪ ਨੂੰ ਪਿਆਰ, ਅਨੰਦ ਅਤੇ ਸਾਥੀ ਦੀ ਭਰਪੂਰ ਬਖਸ਼ਿਸ਼ ਹੋਵੇ।…ਮੇਰੀਆਂ ਸ਼ੁਭਕਾਮਨਾਵਾਂ…। ਪਰਣੀਤੀ ਅਤੇ ਰਾਘਵ ਚੱਢਾ ਉਦੋ ਸੁਰਖੀਆਂ ਵਿੱਚ ਆਏ ਜਦੋਂ ਉਹਨਾਂ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਅਤੇ ਦੋਵਾਂ ਦੀਆਂ ਤਸਵੀਰਾਂ ਸ਼ੋਸਲ ਮੀਡੀਆਂ ਤੇ ਕਾਫੀ ਵਾਇਰਲ ਹੋ ਰਹੀਆਂ ਸਨ। ਪਰ ਹੁਣ ਆਮ ਆਦਮੀ ਪਾਰਟੀ ਦੇ ਐਮ ਪੀ ਵੱਲੋਂ ਸਾਂਝੇ ਕੀਤੇ ਟਵੀਟ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਹੋ ਗਈ ਹੈ।

LEAVE A REPLY

Please enter your comment!
Please enter your name here