
ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਬੱਚਿਆਂ, ਲੜਕੀਆਂ ਤੇ ਔਰਤਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਅਤੇ ਕੁਪੋਸ਼ਣ ਖ਼ਿਲਾਫ਼ ਲੜਦੇ ਹੋਏ ਸੂਬੇ ਵਿੱਚ 5ਵਾਂ ਪੋਸ਼ਣਪਖਵਾੜਾਮਨਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਬਲਾਕ ਘਨੌਰ ਦੇ ਪਿੰਡ ਮੁਗਲ ਸਰਾਏ ਵਿਖੇ ਪੋਸ਼ਣ ਪਖਵਾੜਾ ਮਨਾਇਆ ਗਿਆ। ਜਿਸ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਘਨੌਰ ਕੰਵਰ ਸ਼ਕਤੀ ਸਿੰਘ ਬਾਂਗੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿੱਚ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪੌਸ਼ਟਿਕ ਆਹਾਰ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਓ ਮਾਵਾਂ ਨੂੰ ਸੇਵਾਵਾਂ ਅਤੇ ਪੌਸ਼ਟਿਕ ਆਹਾਰ, ਟੀਕਾਕਰਨ, ਸਿਹਤ ਜਾਂਚ ਪੜਤਾਲ, ਨਿਊਟ੍ਰੀਸ਼ਨ ਅਤੇ ਸਿਹਤ ਸਬੰਧੀ ਸਿੱਖਿਆ ਪੂਰਵ ਸਕੂਲ ਸਿੱਖਿਆ ਅਤੇ ਰੈਫਰਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਛੋਟਿਆਂ ਬੱਚਿਆ ਦੀ ਸਿਹਤ ਅਤੇ ਪੋਸ਼ਣ ਵਿੱਚ ਸੁਧਾਰ ਲਿਆਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਕੰਵਰ ਸ਼ਕਤੀ ਸਿੰਘ ਬਾਂਗੜ ਨੇ ਕਿਹਾ ਕਿ ਇਸ ਪੋਸ਼ਣ ਪਖਵਾੜੇ ਨੂੰ ਮਨਾਉਣ ਦਾ ਮੁੱਖ ਉਦੇਸ਼ ਸੂਬੇ ਨੂੰ ਕੁਪੋਸ਼ਣ ਮੁਕਤ ਸਵੱਸਥ ਅਤੇ ਮਜਬੂਤ ਕਰਨਾ ਹੈ। ਇਸ ਮੌਕੇ ਤੇ ਕਮਲਦੀਪ ਸਿੰਘ, ਪ੍ਰਕਾਸ਼ ਕੌਰ, ਮਹਿੰਦਰ ਕੌਰ, ਪ੍ਰਭਜੋਤ ਕੌਰ ਅਤੇ ਮਨਜੀਤ ਕੌਰ ਸੁਪਰਵਾਈਜ਼ਰ ਵੱਲੋਂ, ਅਤੇ ਬਲਾਕ ਕੁਆਰਡੀਨੇਟਰ ਅਮਨਦੀਪ ਕੌਰ ਅਤੇ ਸਮੂਹ ਆ.ਵਰਕਰਾਂ ਵੀ ਮੌਕੇ ਤੇ ਹਾਜ਼ਰ ਸਨ।
