ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੀ ਸਕੀਮ ਐਨ.ਯੂ.ਐਲ.ਐਮ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਵੰਡੀਆਂ ਗਈਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵੱਲੋ ਚਲਾਈ ਜਾ ਰਹੀ ਸਕੀਮ ਐਨ.ਯੂ.ਐਲ.ਐਮ ਦੇ ਅਧੀਨ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਰੰਧਾਵਾ ਜੀ ਦੀ ਪ੍ਰਧਾਨਗੀ ਵਿੱਚ ਚਲਾਏ ਜਾ ਰਹੇ ਕੋਰਸ ਡੈਮਸਿਟਕ ਡਾਟਾ  ਐਂਟਰੀ ਐਪਰੇਟਰ ਦਾ ਕੋਰਸ ਕਰ ਰਹੇ ਬੱਚਿਆਂ ਨੂੰ ਅੱਜ ਮੁਫਤ ਕਿਤਾਬਾਂ ਅਤੇ ਵਰਦੀਆਂ ਵੰਡੀਆਂ ਗਈਆਂ।ਇਸ ਮੋਕੇ ਤੇ  ਵਧੀਕ ਡਿਪਟੀ ਕਮਿਸ਼ਨਰ ਦਫਤਰ ਵੱਲੋ ਜਿਲਾ ਫੀਲਡ ਮੈਨਜਰ ਮਹਿੰਦਰ ਸਿੰਘ ਰਾਣਾ,ਜਿਲਾ ਪਲੇਸਮੈਂਟ ਅਫਸਰ ਰਮਨ ਭਾਰਤੀ, ਅਤੇ ਜਿਲਾ ਮੋਬਲਾਇਜਰ ਅਫਸਰ ਸੁਨੀਲ ਕੁਮਾਰ ਆਦਿ ਹਾਜਿਰ ਹੋਏ।ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਦਾ ਮੰਤਵ ਬੇਰੁਜਗਾਰ ਨੋਜਵਾਨਾਂ ਨੂੰ ਹੁੰਨਰਮੰਦ ਬਣਾ ਕੇ ਰੁਜਗਾਰ ਮੁਹੱਈਆਂ ਕਰਵਾਉਣਾ ਹੈ।

Advertisements

ਉਹਨਾਂ ਦੱਸਿਆਂ ਕਿ ਨੋਜਵਾਨਾ ਲਈ ਹੁਸਿਆਰਪੁਰ ਵਿਖੇ ਵੱਖ-ਵੱਖ ਸੈਟਰਾਂ ਰਾਹੀ, ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਅਤੇ ਇਹ ਕੋਰਸ ਬਿਲਕੁਲ ਫ੍ਰੀ ਕਰਵਾਏ ਜਾਂਦੇ ਹਨ।ਉਹਨਾਂ ਦੱਸਿਆਂ ਕਿ ਜਿੱਥੇ ਹਰੇਕ ਵਿਦਿਆਰਥੀ ਫ੍ਰੀ ਸਿੱਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਰੋਸ਼ਨ ਕਰ ਸਕਦੇ ਹਨ, ਇਹ ਕੋਰਸ ਡੈਮਸਿਟਕ ਡਾਟਾ ਐਟਰੀ ਅਪਰੇਟਰ ਨੂੰ ਕਿਤਾਬਾ ਵੰਡਣ ਲਈ ਹਲਕਾ ਵਿਧਾਇਕ ਮੁਕੇਰੀਆਂ ਜੰਗੀ ਲਾਲ ਮਹਾਜਨ ਜੀ ਵਿਸ਼ੇਸ ਤੋਰ ਤੇ ਪੰਹੁਚੇ। ਅਤੇ ਬੱਚਿਆ ਨੂੰ ਸਰਕਾਰ ਦੀ ਸਕੀਮਾ ਦਾ ਲਾਭ ਲੈਣ ਲਈ ਪੇਰਿੰਤ ਕੀਤਾ ਗਿਆ।

LEAVE A REPLY

Please enter your comment!
Please enter your name here