ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮਿਆਂ ਦੇ ਸੰਘਰਸ਼ ਦਬਾਅ ਸਦਕਾ ਮੀਟਿੰਗ ਦਾ ਸੱਦਾ’ 17 ਅਪ੍ਰੈਲ ਨੂੰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਮਿਤੀ 5 ਅਪ੍ਰੈਲ 2023 ਨੂੰ ਪਟਿਆਲਾ ਹੈੰਡ ਆਫਿਸ ਵਿਖੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਸਕੱਤਰ ਰਾਜੇਸ਼ ਕੁਮਾਰ ਟੇਕ ਚੰਦ ਨੇ ਦੱਸਿਆ ਕਿ 5 ਅਪ੍ਰੈਲ ਨੂੰ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਅਤੇ ਹੋਰਨਾਂ ਅਧਿਕਾਰੀਆਂ ਆ ਰਹੇ ਸਨ। ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮਿਆਂ ਨੇ ਦਿੱਤੇ ਪਰਿਵਾਰਾਂ ਤੇ ਬੱਚਿਆਂ ਸਮੇਤ 5 ਅਪ੍ਰੈਲ ਦੇ ਸੰਘਰਸ਼ ਸੱਦੇ ਦੋਰਾਨ ਪਟਿਆਲਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਪਟਿਆਲਾ ਪ੍ਰਸ਼ਾਸਨ ਵਲੋਂ ਜਥੇਬੰਦੀ ਆਗੂਆਂ ਨੂੰ ਲਿਖਤੀ ਪੱਤਰ ਰਾਹੀਂ ਮਿਤੀ 4 ਅਪ੍ਰੈਲ ਸਮਾਂ 2 ਵਜੇ ਦੇ ਤਕਰੀਬ ਸਰਕਟ ਹਾਊਸ ਵਿਖੇ ਸੱਦਿਆ ਜਿਸ ‘ਚ ਡਿਪਟੀ ਕਮਿਸ਼ਨਰ ਪਟਿਆਲਾ, ਆਈ.ਜੀ.ਆਈ ਪਟਿਆਲਾ, ਐੱਸ.ਐੱਸ.ਪੀ ਪਟਿਆਲਾ ਅਤੇ ਹੋਰਨਾਂ ਅਧਿਕਾਰੀਆਂ ਅਤੇ ਜਥੇਬੰਦੀ ਵਲੋਂ ਸੂਬਾ ਆਗੂ ਸਾਮਿਲ ਸਨ।

Advertisements

ਜਥੇਬੰਦੀ ਆਗੂਆਂ ਵਲੋਂ ਮੰਗਾਂ ਲੈ ਕੇ ਅਧਿਕਾਰੀਆਂ ਨਾਲ ਚਰਚਾ ਕੀਤੀ ਕਿ ਪਾਵਰਕਾਮ ਆਊਟ-ਸੋਰਸਿੰਗ ਕਾਮਿਆਂ ਨੂੰ ਪੱਕੇ ਨਹੀ ਕੀਤਾ ਜਾ ਰਿਹਾ । ਟਾਲ-ਮਟੋਲ ਦੀ ਨੀਤੀ ਸਰਕਾਰ ਵਲੋਂ ਅਪਣਾਈ ਜਾ ਰਹੀ ਹੈ ਅਤੇ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨਾਲ ਲਗਾਤਾਰ ਕਰੰਟ ਲੱਗਣ ਕਾਰਨ ਘਾਤਕ ਤੇ ਗੈਰ-ਘਾਤਕ ਹਾਦਸੇ ਵਾਪਰ ਰਹੇ ਹਨ ਜਿਹਨਾਂ ਨੂੰ ਮੁਆਵਜਾ ਨੋਕਰੀ ਪੈਨਸ਼ਨ ਦਾ ਕੋਈ ਠੋਸ ਪ੍ਰਬੰਧ ਨਹੀ ਕੀਤਾ ਜਾ ਰਿਹਾ। ਸਰਕਾਰੀ ਪੋਸਟਾਂ ਤੇ ਕੰਮ ਕਰਦੇ ਅਊਟ-ਸੋਰਸਿੰਗ ਕਾਮਿਆਂ ਨੂੰ ਨਜ਼ਰ ਅੰਦਾਜ਼ ਕਰਕੇ ਬਾਹਰੋਂ ਪੱਕੀ ਭਰਤੀ ਕੀਤੀ ਜਾ ਰਹੀ ਹੈ। ਸੰਘਰਸ਼ ਦੋਰਾਨ ਲਗਾਤਾਰ 10 ਵਾਰੀ ਲਿਖਤੀ ਮੀਟਿੰਗ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਦਿੱਤੀਆਂ ਗਈਆਂ ਪਰ ਮੁੱਖ ਮੰਤਰੀ ਸਾਹਿਬ ਨਾ ਤਾਂ ਮੀਟਿੰਗਾਂ ਕੀਤੀਆਂ ਨਾ ਹੀ ਮੰਗਾਂ ਦਾ ਹੱਲ ਹੋਇਆ । ਜਿਸ ਦੇ ਕਾਰਨ ਠੇਕਾ ਕਾਮਿਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐੱਸ.ਐੱਸ.ਪੀ ਪਟਿਆਲਾ ਵਲੋਂ ਜਥੇਬੰਦੀ ਆਗੂਆਂ ਨੂੰ ਭਰੋਸਾ ਦਵਾਇਆ ਗਿਆ ਕਿ ਮਿਤੀ 17 ਅਪ੍ਰੈਲ ਸ਼ਾਮ 4 ਵਜੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਸਮੇਤ ਕੁਲਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ 20 ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਪਾਵਰਕਾਮ ਮਨੇਜਮੈੰਟ ਦੇ ਲਿਖਤੀ ਪੱਤਰ ਤੇ ਜਥੇਬੰਦੀ ਵਲੋਂ ਮਿਤੀ 5 ਅਪ੍ਰੈਲ ਦੇ ਸੰਘਰਸ਼ ਨੂੰ 25 ਅਪ੍ਰੈਲ ਨੂੰ ਕਰ ਦਿੱਤਾ ਗਿਆ ਸੂਬਾ ਆਗੂਆਂ ਨੇ ਕਿਹਾ ਕਿ ਜੇਕਰ ਮੀਟਿੰਗਾਂ ਕਰ ਮੰਗਾਂ ਦਾ ਹੱਲ ਨਾ ਹੋ ਪਾਇਆ ਤਾਂ 25 ਅਪ੍ਰੈਲ ਤੋਂ ਹੈੰਡ ਆਫਿਸ ਪਟਿਆਲਾ ਦਾ ਪਰਿਵਾਰਾਂ ਤੇ ਬੱਚਿਆਂ ਸਮੇਤ ਘਿਰਾਓ ਕੀਤਾ ਜਾਵੇਗਾ ਇਹ ਘਿਰਾਓ ਉਦੋੰ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀ ਕਰਦੀ ।

LEAVE A REPLY

Please enter your comment!
Please enter your name here