ਬਰਸਾਤ ਅਤੇ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਪੜਤਾਲ

ਦਸੂਹਾ (ਦ ਸਟੈਲਰ ਨਿਊਜ਼)। ਮਾਨਯੋਗ ਐਸ.ਡੀ.ਐਮ. ਦਸੂਹਾ ਔਜਸਵੀ (ਆਈ. ਏ.ਏਸ.) ਵਲੋਂ ਬੀਤੀ ਦਿਨੀਂ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜਾ ਦਿਵਾਉਣ ਲਈ ਫਸਲਾਂ ਦੀ ਜੋ ਸਪੈਸ਼ਲ ਗਿਰਦਾਵਰੀ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਉਸਦੀ ਮੌਕੇ ਤੇ ਜਾ ਕੇ ਪੜਤਾਲ ਕੀਤੀ ਗਈ।
ਐਸ.ਡੀ.ਐਮ. ਦਸੂਹਾ ਜੀ ਵਲੋਂ ਮੌਕੇ ਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਮਿਲਣ ਉਪਰੰਤ ਹਮਦਰਦੀ ਜ਼ਾਹਰ ਕਰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦਾ ਢੁਕਵਾਂ ਮੁਆਵਜਾ ਜਲਦ ਤੋਂ ਜਲਦ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੌਕੇ ਤੇ ਐਸ.ਡੀ.ਐਮ. ਦਸੂਹਾ ਅਤੇ ਮਾਲ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਮਾਨਯੋਗ ਐਸ.ਡੀ.ਐਮ. ਦਸੂਹਾ ਔਜਸਵੀ (ਆਈ. ਏ.ਏਸ.) ਜੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪ੍ਰਭਾਵਿਤ ਕਿਸਾਨਾਂ ਅਤੇ ਲੋਕਾਂ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

Advertisements

ਉਹਨਾਂ ਵਲੋਂ ਮੌਕੇ ਤੇ ਮੌਜੂਦ ਕਿਸਾਨਾਂ ਨਾਲ ਇਹ ਵੀ ਜ਼ਿਕਰ ਕੀਤਾ ਗਿਆ ਕਿ ਫਸਲਾਂ ਦੇ ਨੁਕਸਾਨ ਸਬੰਧੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਜਲਦੀ ਭਿਜਵਾਈ ਜਾਵੇਗੀ ਅਤੇ ਮਾਲ ਵਿਭਾਗ ਦੇ ਪਟਵਾਰੀ ਅਤੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਾਰੇ ਪਿੰਡਾ ਵਿਚ ਮੌਕੇ ਤੇ ਜਾ ਆਪਣੇ ਹਲਕੇ ਵਿੱਚ ਹੋਏ ਖ਼ਰਾਬੇ ਦਾ ਜਾਇਜਾ ਲੈਣ। ਤਹਿਸੀਲ ਦਸੂਹਾ ਦੇ ਪਿੰਡ ਜਲੋਟਾ, ਕਲੋਵਾਲ, ਮੋਰੀਆਂ, ਬਾਸਾ, ਪੰਧੇਰ, ਖੁਨ ਖੂਨ ਸਰਕੀ, ਹਰਦੋ ਨੇਕਨਾਮਾ ਅਤੇ ਤਹਿਸੀਲ ਟਾਂਡਾ ਦੇ ਪਿੰਡ ਰੜਾ, ਠਾਕਰੀ, ਰਾਣੀ ਪਿੰਡ, ਪ੍ਰੇਮਪੁਰ ਅਤੇ ਨੇਕਨਮਪੁਰ ਵਿਖੇ ਮੌਕਾ ਦੇਖਿਆ ਗਿਆ।

LEAVE A REPLY

Please enter your comment!
Please enter your name here