ਬੱਚੇ ਨੂੰ ਸਕੂਲ ਦਾਖਿਲ ਕਰਵਾਉਣ ਗਈ ਮਹਿਲਾ ਘਰ ਨਹੀਂ ਪਰਤੀ, ਪਰਿਵਾਰ ਨੇ ਭਾਲ ਲਈ ਪੁਲਿਸ ਨੂੰ ਦਿੱਤੀ ਰਿਪੋਰਟ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਹੁਸ਼ਿਆਰਪੁਰ-ਚੰਡੀਗੜ੍ਹ ਰੋਡ ਤੇ ਪੈਂਦੇ ਕਸਬਾ ਮਾਹਿਲਪੁਰ ਦੇ ਨਜ਼ਦੀਕੀ ਪਿੰਡ ਵੱਡੋਆਣ ਵਿੱਚ ਇੱਕ ਔਰਤ ਮਨਜੀਤ ਕੌਰ ਦੀ ਪਿਛਲੇ ਤਿੰਨ ਦਿਨਾਂ ਤੋ ਲਾਪਤਾ ਹੋਣ ਦੀ ਖਬਰ ਮਿਲੀ ਹੈ। ਔਰਤ ਦੇ ਪਤੀ ਨਰੇਸ਼ ਪੁੱਤਰ ਗਿਆਨ ਚੰਦ ਨੇ ਦੱਸਿਆ ਕਿ ਉਸਦੀ ਪਤਨੀ ਘਰੋਂ ਇਹ ਦੱਸ ਕੇ ਗਈ ਸੀ ਕਿ ਉਹ ਆਪਣੇ ਛੋਟੇ ਬੇਟੇ ਦਾ ਮਾਹਿਲਪੁਰ ਵਿਖੇ ਇੱਕ ਨਿੱਜੀ ਸਕੂਲ ਵਿੱਚ ਦਾਖਲਾ ਕਰਵਾਉਣ ਜਾ ਰਹੀ ਹੈ ਪਰ ਉਸਤੋ ਬਾਅਦ ਉਹ ਘਰ ਵਾਪਿਸ ਨਹੀ ਪਰਤੀ।

Advertisements

ਪਤੀ ਨੇ ਦੱਸਿਆ ਕਿ ਮਨਜੀਤ ਕੌਰ ਦੀ ਉਂਮਰ ਕਰੀਬ 40 ਸਾਲ ਹੈ ਅਤੇ ਉਹ ਦੋ ਬੱਚਿਆ ਦੀ ਮਾਂ ਹੈ। ਉਸਨੇ ਦੱਸਿਆ ਕਿ ਉਸਨੇ ਇਸ ਸਬੰਧੀ ਮਾਹਿਲਪੁਰ ਥਾਣਾ ਵਿੱਚ ਵੀ ਰਿਪੋਰਟ ਦੇ ਕੇ ਉਸਦੀ ਪਤਨੀ ਨੂੰ ਲੱਭਣ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਮਨਜੀਤ ਕੌਰ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ 70875-63017 ਨੰਬਰ ਤੇ ਦੱਸ ਸਕਦਾ ਹੈ।

LEAVE A REPLY

Please enter your comment!
Please enter your name here