ਡਾ. ਪੁਸ਼ਪਿੰਦਰ ਸਿੰਘ ਗੜ੍ਹਦੀਵਾਲਾ ਤੋ ਬੇਗਮਪੁਰਾ ਟਾਈਗਰ ਫੋਰਸ ਦੇ ਪ੍ਰਧਾਨ ਨਿਯੁਕਤ

ਹਰਿਆਣਾ(ਦ ਸਟੈਲਰ ਨਿਊਜ਼)। ਬੇਗਮਪੁਰਾ ਟਾਇਗਰ ਫੋਰਸ ਦੀ ਕੌਮੀ ਬਾਡੀ ਗੜ੍ਹਦੀਵਾਲਾ ਪਹੁੰਚੀ ਜਿੱਥੇ ਬੇਗਮਪੁਰਾ ਟਾਇਗਰ ਫੋਰਸ ਦੀ ਮੀਟਿੰਗ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਤੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨੌਜਵਾਨਾਂ ਦਾ ਫੋਰਸ ਦੇ ਪ੍ਰਤੀ ਬਹੁਤ ਉਤਸਾਹ ਦੇਖਣ ਨੂੰ ਮਿਲਿਆ।

Advertisements

ਕੌਮੀ ਚੇਅਰਮੈਨ ਵਲੋ ਡਾ. ਪੁਸ਼ਪਿੰਦਰ ਸਿੰਘ ਨੂੰ ਸਰੋਪਾ ਪਾਂ ਕੇ ਗੜ੍ਹਦੀਵਾਲਾ ਤੋ ਪ੍ਰਧਾਨ ਨਿਯੁਕਤ ਕੀਤਾ ਗਿਆ। ਡਾ. ਪੁਸ਼ਪਿੰਦਰ ਸਿੰਘ ਨੇ ਬੇਗਮਪੁਰਾ ਟਾਇਗਰ ਫੋਰਸ ਦੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੌ ਸੇਵਾ ਫੋਰਸ ਵਲੋ ਦਿੱਤੀ ਗਈ ਦਿਨ ਰਾਤ ਇੱਕ ਕਰਕੇ ਦਿਲੋ ਇਮਾਨਦਾਰੀ ਨਾਲ ਸੇਵਾ ਨਿਭਾਵਾਂਗਾ।

ਇਸ ਮੌਕੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਪੰਜਾਬ ਸਕੱਤਰ ਬੱਬੂ ਸਿੰਗੜੀਵਾਲ, ਦੋਆਬਾ ਪ੍ਰਧਾਨ ਅਮਰਜੀਤ ਸੰਧੀ, ਜਿਲ੍ਹਾ ਵਾਇਸ ਪ੍ਰਧਾਨ ਬਿੱਟਾ ਬੱਸੀ, ਜਿਲ੍ਹਾ ਇੰਚਾਰਜ ਪ੍ਰਿੰਸ ਭੂੰਗਾ, ਜਿਲ੍ਹਾ ਸੈਕਟਰੀ ਸੰਜੀਵ ਕੁਮਾਰ, ਜਿਲ੍ਹਾ ਪ੍ਰੈੱਸ ਸਕੱਤਰ ਜੁਝਾਰ ਸਿੰਘ, ਜਿਲ੍ਹਾ ਸਕੱਤਰ ਪਰਮਜੀਤ ਪੰਮਾ, ਜਿਲ੍ਹਾ ਸਕੱਤਰ ਓਂਕਾਰ ਬਜਰਾਵਰ, ਦਵਿੰਦਰ ਪ੍ਰਧਾਨ ਟਾਡਾ ਦਸੂਹਾ ਮੁਕੇਰੀਆਂ ਹਲਕਾ, ਮੁਨੀਸ਼, ਰਜਤ, ਵਿਕਾਸ, ਅਕਾਸ਼ਦੀਪ, ਜਸਕਰਨ, ਸ਼ੁਭਮ, ਦੀਪਕ, ਲਵਲੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here