ਸਿਵਲ ਸਰਜਨ ਨੇ ਸੀਐਚਸੀ ਭੋਲ ਕਲੋਤਾ, ਹੈਲਥ ਐਂਡ ਵੈਲਨੈਸ ਸੈਂਟਰ ਝਰੇੜਾ ਅਤੇ ਐਸਡੀਐਚ ਦਸੂਹਾ ਦੀ ਅਚਨਚੇਤ ਚੈਕਿੰਗ ਕੀਤੀ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਡਮਾਣਾ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸੀਐਚਸੀ ਭੋਲ ਕਲੋਤਾ, ਹੈਲਥ ਐਂਡ ਵੈਲਨੈਸ ਸੈਂਟਰ ਝਰੇੜਾ ਅਤੇ ਐਸਡੀਐਚ ਦਸੂਹਾ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਵਲੋਂ ਟੀਕਾਕਰਨ ਸੰਬੰਧੀ ਰਿਕਾਰਡ, ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ।

Advertisements

ਡਾ.ਬਲਵਿੰਦਰ ਕੁਮਾਰ ਨੇ ਸੀਐਚਸੀ ਭੋਲ ਕਲੋਤਾ ਵਿਖੇ ਡਿਊਟੀ ਤੇ ਤਾਇਨਾਤ ਮੈਡੀਕਲ ਅਫਸਰਾਂ ਅਤੇ ਹੋਰ ਸਟਾਫ ਨੂੰ ਕੰਮਕਾਜ ਅਤੇ ਮਰੀਜਾਂ ਦਾ ਰਿਕਾਰਡ ਮੇਨਟੇਨ ਰੱਖਣ ਲਈ ਕਿਹਾ। ਲੇਬਰ ਰੂਮ ਦਾ ਜਾਇਜ਼ਾ ਲੈਂਦੇ ਸਾਫ ਸਫਾਈ ਵੱਲ ਹਮੇਸ਼ਾਂ ਵਿਸ਼ੇਸ਼ ਧਿਆਨ ਦੇਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਸੀਐਚਸੀ ਵਿਖੇ ਡਲਿਵਰੀਆਂ ਵਧਾਉਣ ਲਈ ਐਸਐਮਓ ਭੋਲ ਕਲੋਤਾ ਡਾ ਅਨੁਪਿੰਦਰ ਕੌਰ ਨੂੰ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਨੇ ਆਏ ਹੋਏ ਮਰੀਜ਼ਾਂ ਪਾਸੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਡਾ. ਬਲਵਿੰਦਰ ਕੁਮਾਰ ਨੇ ਐਸਡੀਐਚ ਦਸੂਹਾ ਵਿਖੇ ਓਪੀਡੀ, ਐਮਰਜੈਂਸੀ  ਵਾਰਡ ਅਤੇ ਮੈਡੀਕਲ ਵਾਰਡ ਦਾ ਮੁਆਇਨਾ ਕੀਤਾ ਅਤੇ ਦਾਖਲ ਮਰੀਜਾਂ  ਪਾਸੋਂ ਸੰਸਥਾ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਡਿਊਟੀ ਤੇ ਤਾਇਨਾਤ ਸਟਾਫ ਦੇ ਕੰਮਕਾਜ, ਸਫਾਈ ਅਤੇ ਰਿਕਾਰਡ ਦੇ ਰੱਖ ਰਖਾਵ ਸੰਬੰਧੀ ਵੀ ਤਸੱਲੀ ਪ੍ਰਗਟਾਈ ਅਤੇ ਐਸਐਮਓ ਡਾ ਦਵਿੰਦਰ ਪੁਰੀ ਤੇ ਸਟਾਫ ਨੂੰ ਐਸਡੀਐਚ ਦਸੂਹਾ ਦੇ ਕਾਇਆ ਕਲਪ ਪ੍ਰੋਗਰਾਮ ਤਹਿਤ ਸੂਬੇ ਭਰ ਚੋਂ ਪਹਿਲੇ ਨੰਬਰ ਤੇ ਆਉਣ ਲਈ ਵਧਾਈ ਦਿੰਦੇ ਹੋਏ ਇਸੇ ਪ੍ਰੋਟੋਕੋਲ ਨੂੰ ਹਮੇਸ਼ਾ ਬਣਾਈ ਰੱਖਣ ਲਈ ਅਤੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨਾਲ ਚੰਗਾ ਵਤੀਰਾ ਕਰਨ ਲਈ ਕਿਹਾ।

ਉਹਨਾਂ ਨੇ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਬਣਦੀ ਸਹੂਲਤ ਦਿੱਤੀ ਜਾ ਸਕੇ । ਉਹਨਾਂ ਹੈਲਥ ਐਂਡ ਵੈਲਨੈਸ ਸੈਂਟਰ ਝਰੇੜਾ ਵਿਖੇ ਦਿੱਤੀਆਂ ਜਾ ਰਹੀਆਂ ਐਮਸੀਐਚ ਸੇਵਾਵਾਂ, ਗੈਰ ਸੰਚਾਰੀ ਰੋਗਾਂ ਦੀ ਜਾਂਚ ਅਤੇ ਇਲਾਜ ਸੰਬੰਧੀ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਕੰਮ ਤਸੱਲੀਬਖਸ਼ ਪਾਇਆ ਗਿਆ ।

LEAVE A REPLY

Please enter your comment!
Please enter your name here