ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ ਪੱਟੀ ਬਿੱਲ੍ਹਾ ਦਾ ਸਰਕਾਰੀ ਸਕੂਲ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਪ੍ਰਾਇਮਰੀ ਸਕੂਲਾਂ ਵਿਚ ਮੁਢੱਲੀ ਸਿੱਖਿਆ ਦਾ ਪੱਧਰ ਨਵੇਂ ਕੀਰਤੀਮਾਨ ਸਥਾਪਿਤ ਕਰਨ ਲੱਗਿਆ ਹੈ। ਸਕੂਲਾਂ ਦੀ ਇਮਾਰਤਸਾਜੀ ਅਤੇ ਸਿੱਖਿਆ ਦੇ ਗੁਣਾਤਾਮਕ ਪੱਧਰ ਵਿਚ ਸੁਧਾਰ ਦੇਖਣ ਨੂੰ ਮਿਲ ਰਹੇ ਹਨ। ਸਕੂਲਾਂ ਵਿਚ ਨੰਨ੍ਹੇ ਵਿਦਿਆਰਥੀਆਂ ਨੂੰ ਖੇਡ-ਖੇਡ ਵਿਚ ਪੜ੍ਹਾ ਕੇ ਮਨ- ਮਸਤਕ ਵਿਚ ਗਿਆਨ ਦਾ ਦੀਵਾ ਬਾਲਿਆ ਜਾ ਰਿਹਾ ਹੈ। ਹੁਣ ਉਹ ਜ਼ਮਾਨੇ ਗਏ ਜਦੋਂ ਵਿਦਿਆਰਥੀ ਕਲਾਸ ਰੂਮ ਵਿਚ ਬੈਠਾ ਆਪਣੇ ਆਪ ਨੂੰ ਅਕਾਊ ਅਤੇ ਥਕਾਊ ਮਹਿਸੂਸ ਕਰਨ ਲੱਗਦਾ ਸੀ। ਹੁਣ ਵਿਦਿਆਰਥੀ ਸਹਿਜ, ਸ਼ਾਂਤ ਅਤੇ ਆਨੰਦਮਈ ਅਵਸਥਾ ਵਿਚ ਸਿੱਖਿਆ ਗ੍ਰਹਿਣ ਕਰ ਰਹੇ ਹਨ।

Advertisements

ਇਸ ਦਾ ਮੁੱਖ ਅਤੇ ਵੱਡਾ ਕਾਰਨ ਸਕੂਲਾਂ ਵਿਚ ਮਿਹਨਤੀ ਅਧਿਆਪਕਾਂ ਦੀ ਪੜਾਉਣ ਦੀ ਕਲਾ ਦੇ ਨਾਲ  ਨਾਲ ਸੁੰਦਰ ਅਤੇ ਬਾਲਾ ਵਰਕਸ ਨਾਲ ਲਿਬਰੇਜ ਇਮਾਰਤਸਾਜੀ ਵੀ ਹੈ। ਇਸ ਤਰ੍ਹਾਂ ਦੇ ਹੀ ਬੁਨਿਆਦੀ ਸਹੂਲਤਾਂ ਨਾਲ ਲੈੱਸ ਸਕੂਲਾਂ ਵਿਚੋਂ ਇਕ ਸਕੂਲ ਬਲਾਕ ਖੂਈਆਂ ਸਰਵਰ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੱਟੀ ਬਿਲਾ ਹੈ। ਜਿਹੜਾ ਆਲੇ ਦੁਆਲੇ ਦੇ ਪਿੰਡਾਂ ਦੇ ਸਕੂਲਾਂ ਵਿਚੋਂ ਸਿਰਕੱਢ ਸਕੂਲ ਬਣ ਕੇ ਉਭਰਿਆ ਹੈ। ਸਕੂਲ ਦੇ ਮੁੱਖ ਗੇਟ ਦਾ ਸੁੰਦਰ ਅਤੇ ਆਕਰਸ਼ਕ ਡਿਜਾਇਨ ਵਿਦਿਆਰਥੀਆਂ ਨੂੰ ਜਿਵੇਂ ਜੀ-ਆਇਆਂ ਕਹਿ ਕੇ ਕਲਾਵੇ ਵਿਚ ਲੈ ਜਿਵੇਂ ਗਿਆਨ ਦਾ ਭੰਡਾਰ ਉਨ੍ਹਾਂ ਤੋਂ ਨਿਛਾਵਰ ਕਰਦਾ ਪ੍ਰਤੀਤ ਹੁੰਦਾ ਹੈ। ਸਕੂਲ ਦੇ ਅੰਦਰ ਦਾਖਲ ਹੁੰਦਿਆਂ ਜਿੱਥੇ ਸੁੰਦਰ ਐਜੂਕੇਸ਼ਨਲ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸਕੂਲ ਵਿਚ ਪਿੰਡ ਦੇ 200 ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ।

ਉਥੇ ਹੀ ਸਕੂਲ ਦੇ ਖੱਬੇ ਪਾਸੇ ਗਣਿਤ ਪਾਰਕ ਨੰਨ੍ਹੇ ਵਿਦਿਆਰਥੀਆਂ ਲਈ ਗਣਿਤ ਸਿੱਖਿਆ ਨੂੰ ਸੌਖੇ ਤਰੀਕੇ ਨਾਲ ਸਮਝਾਉਂਦਾ ਹੈ। ਸਕੂਲ ਦੇ ਸੱਜੇ ਪਾਸੇ ਸਕੂਲ ਦੇ ਅਧਿਆਪਕਾਂ ਨੇ ਜਿੱਥੇ ਸਕੂਲ ਵਿਚ ਵਿਦਿਆਰਥੀਆਂ ਦੇ ਸਵਾਗਤ ਲਈ ਜੀ ਆਇਆਂ ਨੂੰ ਉਕਾਰਿਆ ਹੈ। ਉਥੇ ਹੀ ਸਕੂਲ ਦੀ ਸੱਜੀ ਨੁੱਕਰ ਵਿਚ ਇਕ ਪਹਾੜ ਵਿਦਿਆਰਥੀਆਂ ਨੂੰ ਉਚੀਆਂ ਚੋਟੀਆਂ ਸਰ ਕਰਨ ਦਾ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ। ਪਾਰਕ ਦੇ ਆਲੇ ਦੁਆਲੇ ਦੇ ਜਾਣਕਾਰੀ ਭਰਪੂਰ ਮਾਟੋ ਵਿਦਿਆਰਥੀਆਂ ਨੁੰ ਦੇਸ਼ ਦੁਨੀਆਂ ਵਿਚ ਵਿਚਰਣ ਲਈ ਪ੍ਰੇਰਿਤ ਕਰਦੇ ਹਨ। ਜਿਵੇਂ ਕਿ ਰੇਲਵੇ ਸਟੇਸ਼ਨ ਤੇ ਕੀ ਹੁੰਦਾ ਹੈ। ਹਸਪਤਾਲ ਵਿਚ ਕੀ ਹੁੰਦਾ ਹੈ। ਹਸਪਤਾਲ ਵਿਚ ਕਿੰਝ ਵਿਚਰਨਾ ਹੈ।
ਸਕੂਲ ਦੇ ਮੁੱਖ ਅਧਿਆਪਕ ਵਿਨੈ ਕੁਮਾਰ ਦੱਸਦੇ ਹਨ ਕਿ ਵਿਦਿਆਰਥੀ ਖੇਡ ਖੇਡ ਵਿਚ ਅਧਿਆਪਕ ਤੋਂ

ਗਣਿਤ ਸਿੱਖ ਰਹੇ ਹਨ। ਬਦਲਦੇ ਯੁੱਗ ਵਿਚ ਸਿੱਖਿਆ ਦਾ ਮੁਹਾਂਦਰਾ ਬਦਲ ਰਿਹੈ। ਨੰਨ੍ਹੇ ਵਿਦਿਆਰਥੀ ਇੱਕਲੀ ਪੰਜਾਬੀ ਨਹੀਂ ਅੰਗਰੇਜੀ ਦੀ ਸਿੱਖਣ ਸ਼ਕਤੀ ਵੱਲ ਵੀ ਪੂਰਾ ਧਿਆਨ ਦਿੰਦੇ ਹਨ। ਉਹ ਦੱਸਦੇ ਹਨ ਕਿ ਅਧਿਆਪਕ ਦੁਆਰਾ ਵਿਦਿਆਰਥੀ ਨੂੰ ਅੰਗਰੇਜੀ ਵਿਚ ਪੁੱਛੇ ਜਾ ਰਹੇ ਸਵਾਲ ਅਤੇ ਵਿਦਿਆਰਥੀ ਦੀ ਹਾਜਰ ਜਵਾਬੀ ਦਾ ਦੇਖ ਤਹਾਨੂੰ ਲੱਗੇਗਾ ਕਿ ਹੁਣ ਸਰਕਾਰੀ ਸਕੂਲ ਉਹ ਨਹੀਂ ਰਹੇ ਜਿਹੜੇ ਤੁਸੀ ਸੋਚਦੇ ਹੋ ਬਲਕਿ ਹੁਣ ਸਰਕਾਰੀ ਸਕੂਲ ਵੀ ਸਮੇਂ ਦੇ ਹਾਣੀ ਬਣ ਗਏ ਹਨ।

ਸੈਂਟਰ ਹੈੱਡ ਟੀਚਰ ਅਭਿਸ਼ੇਕ ਕਟਾਰੀਆ ਦੱਸਦੇ ਹਨ ਕਿ ਨੰਨ੍ਹੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ਼ ਦੀ ਚਿਣਗ ਦੇਖੋਗੇ ਤਾਂ ਤਹਾਨੂੰ ਲੱਗੇਗਾ ਕਿ ਵਿਦਿਆਰਥੀ ਪੜ੍ਹਦੇ ਹੀ ਨਹੀਂ, ਪੜ੍ਹਾਉਂਦੇ ਵੀ ਨੇ, ਵਿਦਿਆਰਥੀ ਅਧਿਆਪਕਾਂ ਵਾਂਗ ਦੂਜੇ ਵਿਦਿਆਰਥੀਆਂ ਨੂੰ ਆਪਣੀ ਸਿੱਖਣ ਅਤੇ ਸਿਖਾਉਣ ਦੀ ਕਲਾ ਨੂੰ ਨਿਖਾਰ ਰਹੇ ਹਨ। ਅੱਜ ਦੇ ਸਮੇਂ ਵਿਚ ਇਹ ਜ਼ਰੂਰੀ ਹੈ ਕਿ ਤੁਹਾਡੀ ਬੋਲਬਾਣੀ ਵਿਚ ਕਿਹੋ ਜਿਹਾ ਆਤਮ ਵਿਸ਼ਵਾਸ਼ ਹੈ।  ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਅੰਦਰ ਵੀ ਆਤਮ ਵਿਸ਼ਵਾਸ਼ ਝਲਕਦਾ ਹੈ । ਪੰਜਾਬੀ ਦਾ ਸ਼ੁੱਧ ਉਚਾਰਣ ਹੋਵੇ ਜਾਂ ਕਿਸੇ ਕਿਤਾਬ ਨੂੰ ਪੜ੍ਹਨ ਦੀ ਪੜ੍ਹਨ ਕਲਾ, ਵਿਦਿਆਰਥੀਆਂ ਅੰਦਰ ਵਿਕਾਸ ਕੀਤਾ ਜਾ ਰਿਹਾ ਹੈ।

ਬਾਕਸ ਲਈ ਪ੍ਰਸਤਾਵਿਤ ਸਕੂਲ ਦੇ ਸਟੇਟ ਐਵਾਰਡੀ ਅਧਿਆਪਕ ਕ੍ਰਿਸ਼ਨ ਕੰਬੋਜ ਦੱਸਦੇ ਹਨ ਕਿ  ਵਿਦਿਆਰਥੀਆਂ ਦੇ ਆਮ ਗਿਆਨ ਵਿਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਮਨੁੱਖੀ ਜ਼ਿੰਦਗੀ ਨਾਲ ਜੋੜੀ ਰੱਖਣ ਲਈ ਹਰ ਰੋਜ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਐਕਟੀਵਿਟੀ ਰੂਮ ਬੱਚਿਆਂ ਅੰਦਰ ਹਰ ਚੰਗੇ ਗੁਣਾਂ ਨੂੰ ਨਿਖਾਰ ਰਿਹਾ ਹੈ। ਵਿਦਿਆਰਥੀਆਂ ਨੂੰ ਨਵੇਂ ਰਾਹਾਂ ਦੇ ਪਾਂਧੀ ਬਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।  ਵਿਦਿਆਰਥੀਆਂ ਨੂੰ ਈ ਕੰਟੈਂਟ ਜਰੀਏ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਐ। ਇਸ ਲਈ ਸਕੂਲ ਦੇ ਹਰ ਕਲਾਸ ਰੂਮ ਵਿਚ ਪ੍ਰਾਜੈਕਟਰ ਦੀ ਸੁਵਿਧਾ ਐ ਅਤੇ ਇਹ ਪ੍ਰਾਜੈਕਟਰ ਵਾਈ ਫਾਈ ਨਾਲ ਕੁਨੈਕਟ ਹਨ।

ਬਾਕਸ ਲਈ ਪ੍ਰਸਤਾਵਿਤ ਬੀਪੀਈਓ ਸਤੀਸ਼ ਮਿਗਲਾਨੀ ਦਾ ਕਹਿਣਾਹੈ ਕਿ ਇਹ ਸਕੂਲ ਆਪਣੇ ਇਲਾਕੇ ਵਿਚੋਂ ਸਿਰਕੱਢ ਸਕੂਲਾਂ ਦੀ ਕਤਾਰ ਵਿਚ ਖੜ੍ਹਾ ਹੈ। ਪੇਂਡੂ ਖੇਤਰ ਦੇ ਇਸ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਸਿੱਖਿਆ ਅਤੇ ਖੇਡਾਂ ਵਿਚ ਨਾਂਅ ਰੌਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਸਟੇਟ ਐਵਾਰਡੀ ਅਧਿਆਪਕ ਕ੍ਰਿਸਨ ਕੰਬੋਜ ਨੂੰ ਸਾਲ 2021 ਵਿਚ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਕਾਰਨ ਸਟੇਟ ਐਵਾਰਡ ਨਾਲ ਨਿਵਾਹਿਆ ਜਾ ਚੁੱਕਿਆ ਹੈ।

LEAVE A REPLY

Please enter your comment!
Please enter your name here