ਐਸਐਸਪੀ ਦਫ਼ਤਰ ਦਾ ਘਿਰਾਉ ਸ਼ੁਰੂ ਹੋਣ ਤੋਂ ਪਹਿਲਾਂ ਡੀਐਸਪੀ ਨੇ ਸੰਘਰਸ਼ ਦਲ ਨੂੰ ਜਲਦੀ ਕਾਰਵਾਈ ਕਰਨ ਦਾ ਦਿੱਤਾ ਭਰੋਸਾ

ਸ਼ਾਮ ਚੁਰਾਸੀ (ਦ ਸਟੈਲਰ ਨਿਊਜ਼): ਇਕ ਪੱਤਰਕਾਰ ਦਾ ਮੋਬਾਈਲ ਖੋਹਣ ਵਾਲੇ ਪੁਲਿਸ ਮੁਲਾਜਿਮ ਖਿਲਾਫ 8 ਮਈ ਨੂੰ ਕਾਰਵਾਈ ਨਾ ਕਰਨ ਵਿਰੁੱਧ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਵਲੋਂ ਐਸਐਸਪੀ ਆਫਿਸ ਦਾ ਘਿਰਾਉ ਕਰਨਾ ਸੀ ਪਰ ਡੀ.ਐਸ.ਪੀ.ਸੁਰਿੰਦਰ ਪਾਲ ਪੁਲਿਸ ਟੀਮ ਨਾਲ ਹਰਦੋਖਾਨਪੁਰ ਪਹੁੰਚੇ ਅਤੇ ਸੰਘਸ਼ ਦਲ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਲਦੀ ਹੀ ਉਹ ਉਕਤ ਸਬ ਇੰਸਪੈਕਟਰ ਦੇ ਖਿਲਾਫ ਐਕਸ਼ਨ ਲੈਣਗੇ ਅਤੇ ਕਾਰਵਾਈ ਕਰ ਸੰਘਸ਼ ਦਲ ਭਾਰਤ ਨੂੰ ਦੱਸ ਦੇਣਗੇ ਜਿਸ ਤੋਂ ਬਾਅਦ ਸੰਘਰਸ਼ ਦਲ ਭਾਰਤ ਨੇ ਕੁਛ ਦਿੰਨਾ ਲਈ ਆਪਣਾ ਪ੍ਰਦਰਸ਼ਨ ਰੋਕ ਲਿਆ।

Advertisements

ਇਸ ਮੌਕੇ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ 8 ਮਈ ਨੂੰ ਇਕ ਪੱਤਰਕਾਰ ਦਾ ਮੋਬਾਈਲ ਖੋਹਣ ਵਾਲੇ ਸਬ-ਇੰਸਪੈਕਟਰ ਵਿਰੁੱਧ ਕਾਰਵਾਈ ਨਾ ਕਰਨ ਦੇ ਵਿਰੋਧ ‘ਚ ਐੱਸਐੱਸਪੀ ਹੁਸ਼ਿਆਰਪੁਰ ਦਾ ਘਿਰਾਓ ਕਰਨਾ ਸੀ ਪਰ 8 ਮਈ ਨੂੰ ਡੀਐਸਪੀ ਸੁਰਿੰਦਰ ਪਾਲ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਕਾਰਨ ਹੁਣ ਧਰਨਾ 22 ਮਈ ਤੱਕ ਰੋਕ ਦਿੱਤਾ ਗਿਆ ਹੈ। ਇਸ ਮੌਕੇ ਸੰਘਰਸ਼ ਦਲ ਨੇ ਕਿਹਾ ਕਿ ਜੇਕਰ ਪੁਲਿਸ ਨੇ ਭਰੋਸਾ ਦੇਣ ਦੇ ਬਾਵਜੂਦ ਵੀ ਕਾਰਵਾਈ ਨਾ ਕੀਤੀ ਤਾਂ 22 ਮਈ ਦਿਨ ਸੋਮਵਾਰ ਨੂੰ ਮੁੜ ਐਸ.ਐਸ.ਪੀ ਦਫ਼ਤਰ ਦਾ ਘਿਰਾਉ, ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾਵੇਗਾ।

ਇਸ ਮੌਕੇ ਸੰਘਰਸ਼ ਦਲ ਦੇ ਆਲ ਇੰਡੀਆ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ, ਸੇਠ ਥਾਪਰ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਮਨਸਾ ਸਿੰਘ ਮੀਤ ਪ੍ਰਧਾਨ ਕੇਵਲ ਕ੍ਰਿਸ਼ਨ ਬਿੱਟੀ ਸੈਕਟਰ, ਸਨਮ, ਦੀਪਕ ਮੱਟੂ ਜ਼ਿਲ੍ਹਾ ਮੀਡੀਆ ਇੰਚਾਰਜ ਹੁਸ਼ਿਆਰਪੁਰ, ਮਨੋਹਰ ਸੋਨੀ ਚੇਅਰਮੈਨ ਲੇਬਰ ਸੈੱਲ ਦੋਆਬਾ, ਜਗਰੂਪ ਸਿੰਘ, ਗੁਰਦੀਪ ਸਿੰਘ ਮੋਹਾ, ਜਗਰੂਪ ਸਿੰਘ ਪਜੋਦਿਉਤਾ, ਜੋਗਿੰਦਰ ਸਿੰਘ ਸਰਪੰਚ ਪਜੋਦਿਉਤਾ , ਲਖਵਿੰਦਰ ਸਿੰਘ ਦਸੂਹਾ ਪ੍ਰਧਾਨ, ਸਤਨਾਮ ਸਿੰਘ ਬਘਾਣਾ ਫਗਵਾੜਾ ਇੰਚਾਰਜ, ਗੋਪੀ ਬਹਿਰਾਮ ਸਰਿਸ਼ਤਾ, ਜੋਨੀ ਬੁਲੋਵਾਲ, ਰਾਜ ਕੁਮਾਰ ਪੰਡੋਰੀ, ਲੱਖਾ ਲਾਚੋਵਾਲ, ਯੂਥ ਪ੍ਰਧਾਨ ਦੇਵੀ ਦਿਆਲ, ਰਿੰਕੂ ਮੱਟੂ ਸ਼ਾਮ ਚੌਰਾਸੀ, ਕਮਲ ਕੋਟਲਾ ਲਖਵਿੰਦਰ ਸਿੰਘ ਮੀਤ ਪ੍ਰਧਾਨ ਦਸੂਹਾ, ਸੰਨੀ ਸ਼ਾਮ ਚੁਰਾਸੀ ਪ੍ਰਧਾਨ ਬਸਪਾ, ਵਿਜੇ ਰਾਏਪੁਰ, ਸ਼ਾਦੀ ਲਾਲ, ਜਸਕਰਨ ਜੱਸੀ, ਧਾਮੀ, ਵਰਿੰਦਰ ਮੱਟੂ, ਸਾਗਰ ਹੰਸ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਮੌਕੇ ਡੀਐਸਪੀ ਸੁਰਿੰਦਰ ਪਾਲ ਪ੍ਰਦਰਸ਼ਨ ਸ਼ੁਰੂ ਕਰਨ ਵਾਲੀ ਥਾਂ ਹਰਦੋਖਾਨਪੁਰ ’ਤੇ ਪੁੱਜੇ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਪੱਤਰਕਾਰ ਦਾ ਮੋਬਾਈਲ ਖੋਹਣ ਵਾਲੇ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਪੱਤਰਕਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।

LEAVE A REPLY

Please enter your comment!
Please enter your name here