ਸ੍ਰੀ ਮੁਕਤਸਰ ਸਾਹਿਬ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਦਿੱਲੀ ਪੁਲਿਸ ਵਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਬਾਜਾ ਮਰਾੜ ਵਿੱਚ ਮਜ਼ਦੂਰ ਪਰਿਵਾਰ ਦੇ ਇਕ ਸਾਲਾ ਬੱਚੇ ਦੀ ਅੱਗ ਵਿਚ ਝੁਲਸ ਕੇ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਮਜ਼ਦੂਰ ਨੇ ਪਿੰਡ ਦੇ ਕੋਲ ਇੱਕ ਝੋਪਡੀ ਬਣਾਈ ਹੋਈ ਸੀ ਅਤੇ ਕਿਸਾਨ ਵੱਲੋ ਖੇਤਾਂ ਵਿੱਚ ਨਾੜ ਨੂੰ ਅੱਗ ਲਗਾ ਦਿੱਤੀ ਗਈ ਜਿਸਦੇ ਕਾਰਣ ਮਜ਼ਦੂਰ ਦੀ ਝੁੱਗੀ ਅੱਗ ਦੀ ਲਪੇਟ ਵਿੱਚ ਆ ਗਈ।
ਘਟਨਾ ਮੌਕੇ ਘਰ ਵਿਚ ਮਜ਼ਦੂਰ ਦੀ ਪਤਨੀ ਤੇ ਛੋਟੇ ਬੱਚੇ ਸਨ। ਇਸੇ ਦੌਰਾਨ ਅੱਗ ਦੀਆਂ ਲਪਟਾਂ ਨੇ ਝੌਂਪੜੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮਜ਼ਦੂਰ ਦੀ ਪਤਨੀ ਮਦਦ ਲਈ ਰੌਲਾ ਪਾਉਂਦੀ ਬਾਹਰ ਭੱਜੀ ਪਰ ਉਸ ਸਮੇਂ ਤੱਕ ਝੌਂਪੜੀ ਅੱਗ ’ਚ ਸੜ ਕੇ ਸੁਆਹ ਹੋ ਗਈ ਸੀ ਤੇ ਅੰਦਰ ਸੁੱਤਾ ਬੱਚਾ ਵੀ ਸੜ ਗਿਆ। ਇਸੇ ਘਟਨਾ ਵਿਚ ਉਨ੍ਹਾਂ ਦੀ ਇੱਕ ਦੁਧਾਰੂ ਮੱਝ ਵੀ ਮਾਰੀ ਗਈ।