ਲਾਈਫ ਹੈਲਪਰਸ ਸੰਸਥਾ ਨੇ ਮਾਤਾ ਭਦਰਕਾਲੀ ਮੇਲੇ ਤੇ ਲਗਾਇਆ ਖੂਨਦਾਨ ਕੈਂਪ

ਕਪੂਰਥਲਾ(ਦ ਸਟੈਲਰ ਨਿਊਜ਼)। ਦ ਲਾਈਫ ਹੈਲਪਰਸ ਸੰਸਥਾ ਵਲੋਂ ਆਰਟ ਆਫ ਲਿਵਿੰਗ ਕਪੂਰਥਲਾ ਦੇ ਸਹਿਯੋਗ ਨਾਲ ਮਾਤਾ ਭਦਰਕਾਲੀ ਮੇਲੇ ਤੇ ਲਗਾਏ ਗਏ ਖੂਨਦਾਨ ਕੈਂਪ ਵਿਚ 144 ਖੂਨਦਾਨੀਆਂ ਨੇ ਖੂਨਦਾਨ ਕਰ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਦਿੱਤਾ।

Advertisements

ਕੈਂਪ ਦਾ ਉਦਘਾਟਨ ਕਰਦੇ ਹੋਏ ਆਰਟ ਆਫ ਲਿਵਿੰਗ ਕਪੂਰਥਲਾ ਦੇ ਰਮਨ ਵਾਧਵਾ ਨੇ ਕਿਹਾ ਕਿ ਖੂਨਦਾਨ ਤੋਂ ਉੱਤਮ ਹੋਰ ਕੋਈ ਸੇਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦ ਲਾਈਫ ਹੈਲਪਰਸ ਸੰਸਥਾ ਅਤੇ ਸਚਿਨ ਅਰੋੜਾ ਦਾ ਇਹ ਉੱਦਮ ਸ਼ਲਾਘਾਯੋਗ ਹੈ। ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ਸਟੇਟ ਅਵਾਰਡੀ ਹਰਮਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਨਾ ਕੇਵਲ ਅਸੀਂ ਦੂਜਿਆਂ ਦੀ ਜਾਨ ਬਚਾਉਂਦੇ ਹਾਂ ਬਲਕਿ ਇਸਦੇ ਨਾਲ ਸਾਡੀ ਆਪਣੀ ਸਿਹਤ ਵੀ ਠੀਕ ਰਹਿੰਦੀ ਹੈ, ਕੈਂਪ ਵਿਚ ਦੋਆਬਾ ਹਸਪਤਾਲ ਜਲੰਧਰ ਦੀ ਬਲੱਡ ਬੈਂਕ ਟੀਮ ਨੇ ਖੂਨ ਇਕੱਤਰ ਕੀਤਾ।  ਦੋ ਦਿਨਾਂ ਤੱਕ ਚੱਲੇ ਕੈਂਪ ਵਿੱਚ 144 ਖੂਨਦਾਨੀਆਂ ਨੇ ਖੂਨਦਾਨ ਕਰ ਮਾਨਵਤਾ ਦੀ ਭਲਾਈ ਵਿਚ ਆਪਣਾ ਯੋਗਦਾਨ ਦਿੱਤਾ।

LEAVE A REPLY

Please enter your comment!
Please enter your name here