ਟ੍ਰੈਫਿਕ ਵਿਭਾਗ ਵੱਲੋਂ ਪਿੰਡ ਰਾਮਪੁਰਾ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਲੇਨ ਡਰਾਈਵਿੰਗ ਸਬੰਧੀ ਕੀਤਾ ਜਾਗਰੂਕ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਲੋਬਲ ਸੜਕ ਸੁਰੱਖਿਆ ਹਫਤਾ ਦੌਰਾਨ ਮੰਗਲਵਾਰ ਨੂੰ ਅਬੋਹਰ ਰੋਡ ਤੇ ਸਥਿਤ ਰਾਮਪੁਰਾ ਪਿੰਡ ਦੀ ਫੋਰ ਲਾਈਨ ਤੇ ਟ੍ਰੈਫਿਕ ਵਿਭਾਗ ਫਾਜ਼ਿਲਕਾ ਵੱਲੋਂ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਲੇਨ ਡਰਾਈਵਿੰਗ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਦੇ ਪੋਸਟਰ ਵੀ ਵੰਡੇ ਗਏ। ਇਸ ਤੋਂ ਬਾਅਦ ਫਾਜ਼ਿਲਕਾ ਦੇ ਅਬੇਦਕਰ ਚੌਂਕ ਨੇੜੇ ਟਰੱਕ ਯੂਨੀਅਨ ਵਿਖੇ ਵਾਹਨਾਂ ਦੇ ਅੱਗੇ ਪਿੱਛੇ ਵੀ ਰਿਫਰੈਕਟਰ ਵੀ ਲਗਾਏ ਗਏ।  

Advertisements

ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਫਾਜ਼ਿਲਕਾ ਦੇ ਇੰਚਾਰਜ ਜੰਗੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਸ਼ੁਰੂ ਕੀਤੇ ਇਸ ਸੜਕ ਸੁਰੱਖਿਆ ਹਫਤੇ ਦੇ ਅੱਜ ਦੂਜੇ ਦਿਨ ਲੋਕਾਂ ਨੂੰ ਵਾਹਨਾਂ ਨੂੰ ਸੱਜੀ ਅਤੇ ਖੱਬੀ ਲੇਨ ਤੇ ਚਲਾਉਣ ਅਤੇ ਸਾਵਧਾਨੀਆਂ ਵਰਤਣ ਦੀ ਸਮੁੱਚੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਲਾਪਰਵਾਹੀ ਵੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ ਇਸ ਲਈ ਸੜਕੀ ਸੁਰੱਖਿਆ ਨਿਯਮਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਜਾ ਕੇ ਆਪਣੇ ਪਰਿਵਾਰ ਰਿਸ਼ਤੇਦਾਰਾਂ ਅਤੇ ਹੋਰ ਸਕੇ ਸਬੰਧੀਆਂ ਨੂੰ ਲੇਨ ਡਰਾਈਵਿੰਗ ਦੀ ਜਾਣਕਾਰੀ ਦੇਣ।

ਉਨ੍ਹਾਂ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਦੋ ਪਹੀਆਂ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਅਤੇ ਗੱਡੀ ਚਲਾਉਣ ਸਮੇਂ ਸੀਟ ਬੈਲਟ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਟ੍ਰੈਫਿਕ ਲਾਈਟਾਂ ਹਰੀ ਤੇ ਲਾਲ ਬੱਤੀ ਅਤੇ ਸੜਕ ਦੇ ਲੱਗੇ ਚਿੰਨ੍ਹਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।  

ਕਿਵੇਂ ਚੱਲਣਾ ਹੈ ਫੋਰ ਲਾਈਨ ਤੇ ਪੈਦਲ ਚੱਲਣ ਵਾਲਾ ਵਿਅਕਤੀ ਜੇਕਰ ਫੁੱਟਪਾਥ ਬਣੀ ਹੈ ਤਾਂ ਫੁੱਟਪਾਥ ਤੇ ਚੱਲੇਗਾ ਤੇ ਜੇਕਰ ਸੜਕ ਦੇ ਕਿਨਾਰੇ ਚਿੱਟੀ ਪੱਟੀ ਹੈ ਤਾਂ ਉਹ ਸੜਕ ਦੇ ਕਿਨਾਰੇ ਚਿੱਟੀ ਪੱਟੀ ਤੋਂ ਬਾਹਰ ਚੱਲੇਗਾ 1 ਨੰਬਰ ਲਾਈਨ ਤੇ ਤੇਜ਼ ਚੱਲਣ ਵਾਲੇ ਹਲਕੇ ਚਾਰ ਪਹੀਆ ਵਾਹਨ ਜਿਵੇਂ ਕਿ ਕਾਰ, ਜਿਪਸੀ, ਕਰੂਜ਼ਰ ਗੱਡੀ ਆਦਿ ਡਿਵਾਈਡਰ ਦੇ ਨਾਲ ਚੱਲੇਗਾ। 2 ਨੰਬਰ ਲਾਈਨ ਤੇ ਹੌਲੀ ਚੱਲਣ ਵਾਲੇ ਵਾਹਨ ਜਿਵੇਂ ਕਿ ਆਟੋ ਰਿਕਸ਼ਾ, ਟਰੈਕਟਰ ਟਰਾਲੀਆਂ, ਬੱਸ ਤੇ ਟਰੱਕ ਆਦਿ ਚੱਲਣਗੇ।

LEAVE A REPLY

Please enter your comment!
Please enter your name here