ਸਰਕਾਰੀ ਸਕੂਲ ਕਮਾਹੀ ਦੇਵੀ ਦੇ ਵਿਦਿਆਰਥੀਆਂ ਦਾ 12ਵੀਂ ਦਾ ਨਤੀਜਾ ਇਸ ਵਾਰ ਵੀ ਰਿਹਾ ਸ਼ਾਨਦਾਰ, 4 ਵਿਦਿਆਰਥੀਆਂ ਨੇ ਮੈਰਿਟ ਸਥਾਨ ਹਾਸਲ ਕੀਤਾ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਘੌਸ਼ਿਤ ਕਰ ਦਿੱਤਾ ਗਿਆ ਹੈ। ਜਿਸ ਵਿਚ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਕਮਾਹੀ ਦੇਵੀ ਦੇ ਵਿਦਿਆਰਥੀਆਂ ਨੇ ਹਰ ਵਾਰ ਦੀ ਤਰ੍ਹਾਂ ਮੱਲਾਂ ਮਾਰੀਆਂ ਹਨ। ਜਿਸ ਵਿਚ ਅਜੇ ਕੁਮਾਰ ਪੁੱਤਰ ਬਖ਼ਸ਼ੀਸ਼ ਸਿੰਘ ਨੇ 490/500 ਰੈਂਕ ਦਸਵਾਂ, ਅਨਮੋਲ ਸਿੰਘ ਪੁੱਤਰ ਜਗਜੀਤ ਸਿੰਘ ਨੇ 487/500 ਰੈਂਕ ਤੇਰਵਾਂ ਖੁਸ਼ੀ ਪੁੱਤਰੀ ਰਾਜੀਵ ਕੁਮਾਰ ਨੇ 486/500 ਰੈਂਕ ਚੌਦਵਾਂ ਅਤੇ ਮੁਸਕਾਨ ਪੁੱਤਰੀ ਸੰਜੀਵ ਕੁਮਾਰ ਨੇ 486/500 ਰੈਂਕ ਚੌਦਵਾਂ ਪ੍ਰਾਪਤ ਕੀਤਾ। ਪ੍ਰਿੰਸੀਪਲ ਰਾਜੇਸ਼ ਸਿੰਘ ਜੀ ਨੇ ਪ੍ਰਾਪਤੀ ਦਾ ਸਿਹਰਾ ਸਕੂਲ ਅਧਿਆਪਕਾਂ ਦੀ ਮਿਹਨਤ ਤੇ ਬੱਚਿਆਂ ਦੇ ਮਾਪਿਆਂ ਨੂੰ ਦਿੱਤਾ।

Advertisements

ਪ੍ਰਿੰਸੀਪਲ ਰਾਜੇਸ਼ ਸਿੰਘ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਦੀ ਸੇਧ ਲੈਣ ਦੀ ਗੱਲ ਆਖੀ। ਇਸ ਮੌਕੇ ਲੈਕਚਰਾਰ ਸੂਰਜ ਪ੍ਰਕਾਸ਼, ਸੰਦੀਪ ਸਿੰਘ, ਜਗਜੀਤ ਸਿੰਘ, ਤਰਸੇਮ ਲਾਲ, ਪ੍ਰਵੀਨ ਕੁਮਾਰ ,ਅਰਵਿੰਦ ਗੌਤਮ ,ਭਰਥ ਲਾਲ , ਅਜੇ ਕੁਮਾਰ ਸ਼ਰਮਾ, ਵਿਜੇ ਕੁਮਾਰ ਸ਼ਰਮਾ, ਸੋਹਣ ਸਿੰਘ, ਸੁਮਨ ਬਾਲਾ, ਜੋਤਸਨਾ, , ਪੀ੍ਅੰਕਾ ਸ਼ਰਮਾ , ਨਿਸ਼ੀ ਬਾਲਾ, ਏਕਤਾ , ਅੰਜਨਾ ਕੁਮਾਰੀ, ਨਰੇਸ਼ ਕੁਮਾਰ, ਅਨੁਰਾਧਾ, ਅਰੁਣ ਕੁਮਾਰ , ਨਰਿੰਦਰ ਸਿੰਘ, ਸਤਵੀਰ ਸਿੰਘ,ਰਾਜ ਕੁਮਾਰ, ਜਸਵੀਰ ਸਿੰਘ ਸਰਬਜੀਤ ਸਿੰਘ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here