ਰੇਲਵੇ ਮੰਡੀ ਸਕੂਲ ਵਿੱਚ 15 ਰੋਜ਼ਾ ਵਾਤਾਵਰਨੀ ਦਿਹਾੜਾ ਮਨਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਐਸਸੀਈਆਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ ਡੀ ਓ (ਸੈਕੰਡਰੀ) ਦੇ ਹੁਕਮਾਂ ਅਨੁਸਾਰ ਰੇਲਵੇ ਮੰਡੀ ਸਕੂਲ ਵਿਚ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ 15 ਮਈ ਤੋਂ ਲੈ ਕੇ 30 ਮਈ ਤੱਕ ਵਾਤਾਵਰਨ ਜਾਗਰੁਕਤਾ ਦੀਆਂ ਗਤੀਵਿਧੀਆਂ ਕਰਵਾਇਆ ਗਈਆਂ। ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਰੇਲਵੇ ਮੰਡੀ ਸਕੂਲ ਵਿਚ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚੋਂ ਸਵੇਰ ਦੀ ਸਭਾ ਵਿੱਚ ਇੱਕ ਪਲੈਜ ਚੱਕੀ ਗਏ, ਵਾਤਾਵਰਣ ਸਬੰਧੀ ਕੁਇਜ਼ ਮੁਕਾਬਲੇ, ਨੁੱਕੜ ਨਾਟਕ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ, ਊਰਜਾ ਬਚਾਓ ਪੇਂਟਿੰਗ ਮੁਕਾਬਲੇ ਕਰਵਾਏ ਗਏ।

Advertisements

ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਾਈਕਲ ਰੈਲੀ ਵੀ ਕੱਢੀ ਗਈ ਅਤੇ ਲੋਕਾਂ ਨੂੰ ਵਾਤਾਵਰਣ ਦੀ ਰੱਖਿਆ ਦੇ ਲਈ ਜਾਗਰੂਕ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਵਿਚ ਸਕੂਲ ਦੇ ਛੇਵੀਂ ਤੋਂ ਬਾਰਵੀਂ ਤੱਕ ਤਕਰੀਬਨ ਸਾਰੇ ਬੱਚਿਆਂ ਨੇ ਹਿੱਸਾ ਲਿਆ ਅਤੇ ਸ਼ਬਦ ਚੱਕੀ ਕੀ ਉਹ ਵਾਤਾਵਰਣ ਨੂੰ ਬਚਾਉਣ ਵਾਤਾਵਰਨ ਦੇ ਸਾਧਨਾਂ ਦੀ ਦੁਰਵਰਤੋਂ ਨਹੀਂ ਕਰਨਗੇ। ਇਨ੍ਹਾਂ ਗਤੀਵਿਧੀਆਂ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਵੀ ਆਪਣਾ ਯੋਗਦਾਨ ਪਾਇਆ।

LEAVE A REPLY

Please enter your comment!
Please enter your name here