Friday, October 23, 2026
Home National ਠੇਕੇਦਾਰ ਨੇ ਕੀਤਾ ਕਮਾਲ: ਸੜਕ ਤੇ ਮੈਟ ਵਛਾ ਉਸ ਉੱਤੇ ਪਾ ਦਿੱਤੀ...

ਠੇਕੇਦਾਰ ਨੇ ਕੀਤਾ ਕਮਾਲ: ਸੜਕ ਤੇ ਮੈਟ ਵਛਾ ਉਸ ਉੱਤੇ ਪਾ ਦਿੱਤੀ ਪ੍ਰੀਮਿਕਸ

ਮਹਾਰਾਸ਼ਟਰ (ਦ ਸਟੈਲਰ ਨਿਊਜ਼)। ਮਹਾਰਾਸ਼ਟਰ ਤੋਂ ਇੱਕ ਖ਼ਬਰ ਮਿਲੀ ਹੈ, ਜਿਸ ਨੂੰ ਪੜ੍ਹ ਕੇ ਤੁਸੀ ਹੈਰਾਨ ਹੋ ਜਾਵੋਗੇ। ਇੱਥੇ ਇਕ ਠੇਕੇਦਾਰ ਨੇ ਸੜਕ ਬਣਾਉਣ ਵੇਲੇ ਅਜਿਹਾ ਕਮਾਲ ਕੀਤਾ ਕਿ ਹਰ ਕੋਈ ਹੈਰਾਨ ਹੋ ਗਿਆ ਹੈ। ਠੇਕੇਦਾਰ ਨੇ ਸੜਕ ਬਣਾਉਣ ਵਕਤ ਪਹਿਲਾਂ ਸੜਕ ਤੇ ਮੈਟ ਵਛਾ ਦਿੱਤਾ ਅਤੇ ਉਸ ਉੱਤੇ ਬਜਰੀ ਅਤੇ ਲੁੱਕ ਪਾ ਕੇ ਸੜਕ ਦਾ ਕੰਮ ਪੂਰਾ ਕਰ ਦਿੱਤਾ।

Advertisements

ਜਦੋਂ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੇ ਵੇਖਿਆ ਤਾਂ ਉਹਨਾਂ ਨੂੰ ਪਹਿਲਾਂ ਤਾਂ ਲੱਗਾ ਕਿ ਇਹ ਮੈਟ ਥੋੜ੍ਹੀ ਹੀ ਥਾਂ ਤੇ ਵਿਛਾਇਆ ਗਿਆ ਹੈ, ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਸਾਰੀ ਸੜਕ ਹੇਠਾਂ ਇਹ ਮੈਟ ਵਿਛਿਆ ਹੋਇਆ ਹੈ। ਇਸਦੀ ਵੀਡੀਓ ਵੀ ਵਾਇਰਲ ਹੋਈ ਹੈ। ਜਿਸ ਤੋਂ ਬਾਅਦ ਜਿੱਥੇ ਠੇਕੇਦਾਰ ਦੀ ਕਰਤੂਤ ਤੇ ਸਾਰੇ ਪਾਸੇ ਹੱਸੋਹੋਣੀ ਮਚੀ ਹੋਈ ਹੈ, ਉੱਥੇ ਹੀ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ।

LEAVE A REPLY

Please enter your comment!
Please enter your name here