
ਓਡੀਸ਼ਾ (ਦ ਸਟੈਲਰ ਨਿਊਜ਼)। ਓਡੀਸ਼ਾ ਦੇ ਜਾਜਪੁਰ ਕਿਓਂਝਰ ਰੋਡ ਰੇਲਵੇ ਸਟੇਸ਼ਨ ਤੇ ਇੱਕ ਮਾਲਗੱਡੀ ਦੇ ਹੇਠਾਂ ਆਉਣ ਕਾਰਨ ਕਰੀਬ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮੀਂਹ ਤੇ ਹਨੇਰੀ ਤੋਂ ਬੱਚਣ ਲਈ ਇਹ ਮਜ਼ਦੂਰ ਬਿਨਾਂ ਇੰਜਨ ਦੇ ਮਾਲਗੱਡੀ ਹੇਠਾਂ ਆਸਰਾ ਲਿਆ ਸੀ, ਬਿਨਾਂ ਇੰਜਨ ਦੇ ਅਚਾਨਕ ਮਾਲਗੱਡੀ ਚੱਲ ਪਈ ਤੇ ਮਜ਼ਦੂਰਾਂ ਨੂੰ ਉਸ ਥੱਲਿਓਂ ਨਿਕਲਣ ਦਾ ਮੌਕਾ ਨਹੀਂ ਮਿਲਿਆ।

ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਕੁੱਝ ਮਜ਼ਦੂਰ ਰੇਲ ਪੱਟੜੀ ਤੇ ਕੰਮ ਕਰ ਰਹੇ ਸਨ। ਹਨੇਰੀ ਤੇ ਮੀਂਹ ਤੋਂ ਬੱਚਣ ਲਈ ਮਾਲਗੱਡੀ ਹੇਠਾਂ ਆਸਰਾ ਲਿਆ। ਬਦਕਿਸਮਤੀ ਨਾਲ ਉਹ ਚੱਲ ਪਈ ਤੇ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੂੰ ਕੱਟਕ ਦੇ ਐੱਸ.ਸੀ.ਬੀ.ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।












