ਸ਼੍ਰੀ ਕਾਲਿਕਾ ਧਾਮ ਵਿਚ ਮਹਾ ਚੰਡੀ ਹਵਨ ਯੱਗ ਕਰਵਾਇਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੀ ਕਾਲਿਕਾ ਧਾਮ ਜਯੋਤਿਸੀ ਕੇਂਦਰ ਵਿਚ ਹਰ ਸ਼ਨੀਵਾਰ ਨੂੰ ਮਹਾ ਚੰਡੀ ਹਵਨ ਕਰਵਾਇਆ ਜਾਂਦਾ ਹੈ। ਇਸ ਲੜੀ ਦੇ ਤਹਿਤ 10 -06-2023 ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਲ਼ੇ ਕੇ 8 ਵਜੇ ਤਕ ਚੰਡੀ ਹਵਨ ਪੂਰੀ ਸ਼ਰਧਾ ਨਾਲ ਕੀਤਾ ਗਿਆ। ਜਿਸ ਵਿਚ ਦੂਰ ਦਰਾਜ਼ ਦੇ ਲੋਕਾ ਨੇ ਹਿੱਸਾ ਲਿਆ ।ਹਵਨ ਕਰਨ ਮੌਕੇ ਬੱਬਲੂ ਪੰਡਿਤ ਨੇ ਕਿਹਾ ਕਿ ਮਹਾ ਚੰਡੀ ਹਵਨ ਯਗ ਕਰਨ ਨਾਲ ਹਰ ਮੁਸ਼ਕਿਲ ਦਾ ਹਲ ਹੁੰਦਾ ਹੈ ਅਤੇ ਮਨੁੱਖ ਦੀ ਹਰ ਮੁਰਾਦ ਪੁਰੀਂ ਹੁੰਦੀ ਹੈ।

Advertisements

ਜੌ ਵੀ ਵਿਅਕਤੀ ਲਗਾਤਾਰ 6 ਮਹੀਨੇ ਮਹਾ ਚੰਡੀ ਹਵਨ ਯੱਗ ਕਰਦਾ ਹੈ ਉਸ ਦਾ ਔਖੇ ਤੋਂ ਔਖਾ ਕੰਮ ਵੀ ਪੂਰਾ ਹੋਣ ਤੋ ਕੋਈ ਨਹੀਂ ਰੋਕ ਸਕਦਾ। ਇਸ ਹਵਨ ਯੱਗ ਵਿਚ ਹਰ ਵਰਗ ਦੇ ਲੋਕ ਹਿਸਾ ਲੈਂਦੇ ਹਨ। ਅਤੇ ਹਵਨ ਯਗ ਵਿਚ ਹਵਨ ਸਮਗਰੀ ਪਾਕੇ ਮਾਤਾ ਰਾਣੀ ਨੂੰ ਯਾਦ ਕਰਦੇ ਹਨ। ਅਖੀਰ ਵਿੱਚ  ਮਾਤਾ ਰਾਣੀ ਦੀ ਆਰਤੀ ਕੀਤੀ ਗਈ। ਹਵਨ ਦੀ ਪੂਰਨ ਅਹੂਤੀ ਦਿੱਤੀ ਗਈ। ਇਸ ਮੌਕੇ ਤੇ ਉਨਾਂ ਦੇ ਨਾਲ ਰੋਹਿਤ ਸ਼ਰਮਾ,ਸੰਜੀਵ ਸ਼ਰਮਾ, ਰਣਵੀਰ ਰਾਣਾ, ਹਰਪ੍ਰੀਤ ਸਿੰਘ ਪੁਰਵਾ,ਰਾਜੇਸ਼,ਰਾਜੂ,ਰਮੇਸ਼,ਸੰਦੀਪ ਕੁਮਾਰ, ਸੋਨੂੰ, ਗੁਰਦੀਪ ਸਿੰਘ, ਅਤੁਲ, ਦੇਸ਼ ਰਾਜ, ਹੰਸ ਰਾਜ, ਗੀਤਾ ਅੱਗਰਵਾਲ, ਪ੍ਰੀਤੀ ਅਤੇ ਮੁਹੱਲਾ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here