Saturday, October 24, 2026
Home Punjab ਮਸ਼ਹੂਰ ਟ੍ਰੈਵਲ ਏਜੰਟ ਦੇ ਦਫ਼ਤਰ ‘ਚ ਲੱਗੀ ਅੱਗ, ਕਈ ਪਾਸਪੋਰਟ ਅਤੇ ਦਸਤਾਵੇਜ਼...

ਮਸ਼ਹੂਰ ਟ੍ਰੈਵਲ ਏਜੰਟ ਦੇ ਦਫ਼ਤਰ ‘ਚ ਲੱਗੀ ਅੱਗ, ਕਈ ਪਾਸਪੋਰਟ ਅਤੇ ਦਸਤਾਵੇਜ਼ ਸੜ ਕੇ ਹੋਏ ਸੁਆਹ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਮਸ਼ਹੂਰ ਟ੍ਰੈਵਲ ਏਜੰਟ ਵਿਨੈ ਹਰੀ ਦੇ ਦਫ਼ਤਰ ਵਿੱਚ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਅੱਗ ਲੱਗਣ ਕਾਰਨ ਲੋਕਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਹਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਰੀ ਘਟਨਾ ਦੀ ਸੂਚਨਾ ਐਤਵਾਰ ਰਾਤ 11:30 ਵਜੇ ਮਿਲੀ ਸੀ। ਇਸ ਘਟਨਾ ਵਿੱਚ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਸਮੇਂ ਦਫ਼ਤਰ ਵਿੱਚ ਸਿਰਫ਼ ਇੱਕ ਵਿਅਕਤੀ ਮੌਜੂਦ ਸੀ। ਵਿਨੈ ਹਰੀ ਦਾ ਜਲੰਧਰ ਸਥਿਤ ਦਫਤਰ ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ ਸੀ। ਅੱਗ ਇੰਨੀ ਭਿਆਨਕ ਸੀ ਕਿ ਇਕ-ਇਕ ਕਰਕੇ ਸਾਰੀਆਂ ਮੰਜ਼ਿਲਾਂ ਪ੍ਰਭਾਵਿਤ ਹੋ ਗਈਆਂ। ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ।

Advertisements

ਫਾਇਰਮੈਨ ਨੇ ਦੱਸਿਆ ਕਿ ਰਾਤ ਕਰੀਬ 11.40 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਟਰੈਵਲ ਏਜੰਟ ਦੇ ਦਫਤਰ ਵਿਚ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਰਫ਼ 2 ਗੱਡੀਆਂ ਦਾ ਆਰਡਰ ਦਿੱਤਾ ਗਿਆ ਸੀ। ਪਰ ਅੱਗ ਵਧਦੀ ਜਾ ਰਹੀ ਸੀ। ਜਿਸ ਕਾਰਨ 30 ਤੋਂ ਵੱਧ ਪਾਣੀ ਵਾਲੀਆਂ ਗੱਡੀਆਂ ਅਚਾਨਕ ਮੌਕੇ ਤੇ ਪਹੁੰਚ ਗਈਆਂ। ਸਾਡੇ 30 ਤੋਂ ਵੱਧ ਫਾਇਰਫਾਈਟਰ ਅੱਗ ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਸਨ। ਕਾਫ਼ੀ ਘੰਟਿਆਂ ਦੀ ਮੁਸ਼ਕਤ  ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here