ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕੋਵਿਡ ਵੈਕਸੀਨ ਕੈਂਪ ਦਾ ਸੀ.ਜੇ.ਐਮ. ਮਿਸ ਏਕਤਾ ਉਪਲ ਨੇ ਲਿਆ ਜਾਇਜ਼ਾ

ਫਿਰੋਜ਼ਪੁਰ,6 ਮਈ: ਮਾਨਯੋਗ ਸੀ. ਜੇ. ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਜੀਆਂ ਨੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਚੱਲ ਰਹੇ ਕੋਵਿਡ ਵੈਕਸੀਨ ਕੈਂਪ ਦਾ ਜਾਇਜ਼ਾ ਲਿਆ ।

Advertisements

ਇਹ ਕੋਵਿਡ ਵੈਕਸੀਨ ਕੈਂਪ ਮਿਤੀ 26 ਅਪ੍ਰੈਲ 2021 ਤੋਂ ਲਗਾਤਾਰ ਇਸੇ ਸਕੂਲ ਵਿੱਚ ਚੱਲ ਰਿਹਾ ਹੈ ਅਤੇ ਆਸ ਪਾਸ ਦੇ ਸਾਰੇ ਏਰੀਏ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਸਕੂਲ ਵਿੱਚ ਪਰਮੋ ਧਰਮ ਟਰੱਸਟ (ਰਜਿ) ਫਿਰੋਜ਼ਪੁਰ ਅਤੇ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਇਹ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਲਗਾਇਆ ਜਾ ਰਿਹਾ ਹੈ ।

ਇਸ ਮੌਕੇ ਕੋਆਰਡੀਨੇਟਰ ਸ੍ਰੀਮਤੀ ਦਲਜੀਤ ਕੌਰ ਨੇ ਜੱਜ ਸਾਹਿਬ ਨੂੰ ਇਸ ਕੈਂਪ ਦਾ ਸਰਵੇਖਣ ਕਰਵਾਇਆ । ਜੱਜ ਸਾਹਿਬ ਨੇ ਇਸ ਮੌਕੇ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ, ਅਤੇ ਟੀਕਾਕਰਨ  ਦੀ ਪ੍ਰਕਿਰਿਆ ਦੀ ਸਪੈਸ਼ਲ ਜਾਂਚ ਕਰਦੇ ਹੋਏ ਸਕੂਲ ਪ੍ਰਿੰਸੀਪਲ ਸਾਹਿਬ ਸਕੂਲ ਸਟਾਫ ਅਤੇ ਸਿਹਤ ਵਿਭਾਗ ਦੇ ਸਟਾਫ ਅਤੇ ਟੀਕਾਕਰਣ ਲਈ ਆਏ ਹੋਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸੁਝਾਓ ਵੀ ਦਿੱਤਾ ਕਿ ਵੱਧ ਤੋਂ ਵੱਧ ਟੀਕਾਕਰਨ ਕਰਵਾ ਕੇ ਇਸ ਨਾਮੁਰਾਦ ਮਹਾਂਮਾਰੀ ਦਾ ਖਾਤਮਾ ਕਰਨ ਲਈ ਇੱਕ ਜੁੱਟ ਹੋਣ ਦਾ ਸੰਦੇਸ਼ ਵੀ ਦਿੱਤਾ ।

LEAVE A REPLY

Please enter your comment!
Please enter your name here