ਕੁੜੀ ਦੇ ਭਰਾਵਾਂ ਨੇ ਨੌਜਵਾਨ ਦਾ ਕਤਲ ਕਰ ਲਾਸ਼ ਦੇ ਕੀਤੇ 8 ਟੁੱਕੜੇ, ਗ੍ਰਿਫ਼ਤਾਰ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਵਿੱਚ ਕਤਲ ਕਰਨ ਬਾਅਦ ਲਾਸ਼ ਦੇ ਟੁੱਕੜੇ-ਟੁੱਕੜੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹਿੰਦੂ-ਮੁਸਲਿਮ ਲੜਕੇ-ਲੜਕੀ ਦੀ ਪ੍ਰੇਮ ਕਹਾਣੀ ਦਾ ਦੁਖਦਾਈ ਅੰਤ ਹੋਇਆ ਹੈ। ਜ਼ਿਕਰਯੋਗ ਹੈ ਕਿ 21 ਸਾਲਾਂ ਮਨੋਹਰ ਦਾ ਕਤਲ ਤੋਂ ਬਾਅਦ ਲਾਸ਼ ਦੇ 7-8 ਟੁਕੜੇ ਕਰ ਦਿੱਤੇ ਗਏ ਅਤੇ ਫਿਰ ਲਾਸ਼ ਨੂੰ ਬੋਰੀ ਵਿੱਚ ਭਰ ਕੇ ਨਾਲੇ ਵਿੱਚ ਸੁੱਟ ਦਿੱਤਾ ਗਿਆ। ਬਾਅਦ ਵਿੱਚ ਮੁਲਜ਼ਮਾਂ ਨੇ ਬੋਰੀ ਨੂੰ ਨਾਲੇ ਵਿੱਚ ਪੱਥਰਾਂ ਹੇਠ ਦੱਬ ਦਿੱਤਾ।

Advertisements

ਜਦੋਂ ਕੁਝ ਲੋਕ ਉੱਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਬਦਬੂ ਆਈ ਤੇ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮੁਤਾਬਕ ਇਹ ਮਾਮਲਾ ਕਿਹਾਰ, ਸਲੋਨੀ, ਚੰਬਾ ਦੇ ਪਿੰਡ ਬੰਡਾਲ ਦਾ ਹੈ। ਨੌਜਵਾਨ ਕੁਝ ਦਿਨ ਤੋਂ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਨੌਜਵਾਨ ਅਤੇ ਲੜਕੀ ਦੀ ਬਹੁਤ ਚੰਗੀ ਜਾਣ-ਪਛਾਣ ਸੀ। ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਪਸੰਦ ਨਹੀਂ ਸੀ।

ਪੂਰੇ ਮਾਮਲੇ ਤੇ ਚੰਬਾ ਦੇ ਐੱਸਪੀ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ ਲੜਕੀ ਅਤੇ ਉਸ ਦੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਨੋਹਰ ਦੀ ਮਾਂ ਨੇ ਆਪਣੇ ਪੁੱਤਰ ਦੀ ਹੱਤਿਆ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here