ਮੰਤਰੀ ਸੰਤੋਸ਼ ਸੁਮਨ ਨੇ ਨਿਤੀਸ਼ ਕੈਬਨਿਟ ਤੋਂ ਦਿੱਤਾ ਅਸਤੀਫ਼ਾ

ਪਟਨਾ (ਦ ਸਟੈਲਰ ਨਿਊਜ਼)। ਬਿਹਾਰ ਵਿੱਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਕਲਿਆਣ ਮੰਤਰੀ ਸੰਤੋਸ਼ ਸੁਮਨ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਕੈਬਨਿਟ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ। ਸੁਮਨ ਮੌਜੂਦਾ ਸਮੇਂ ਵਿੱਚ ‘ਹਮ’ ਦੇ ਰਾਸ਼ਟਰੀ ਪ੍ਰਧਾਨ ਹਨ, ਜਿਸ ਦੀ ਸਥਾਪਨਾ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕੀਤੀ ਸੀ।

Advertisements

ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ ਜਾਂ ਨਹੀਂ। ਰਾਜ ਵਿੱਚ ਸੱਤਾਧਾਰੀ ‘ਮਹਾਗਠਜੋੜ’ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਚਾਰ ਵਿਧਾਇਕਾਂ ਵਾਲੀ ਹਿੰਦੁਸਤਾਨੀ ਆਵਾਮ ਮੋਰਚਾ ਪਾਰਟੀ ਗਠਜੋੜ ਤੋਂ ਬਾਹਰ ਹੋ ਵੀ ਜਾਂਦੀ ਹੈ ਤਾਂ ਇਸ ਨਾਲ ਸਰਕਾਰ ਦੀ ਹੋਂਦ ਵਿੱਚ ਕੋਈ ਅਸਰ ਨਹੀਂ ਪਵੇਗਾ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਿਛਲੇ ਸਾਲ ਅਗਸਤ ਵਿੱਚ ਭਾਜਪਾ ਨਾਲ ਰਿਸ਼ਤਾ ਤੋੜ ਕੇ ਬਿਹਾਰ ਵਿੱਚ ਹਿੰਦੁਸਤਾਨੀ ਆਵਾਮ ਮੋਰਚਾ ਸਮੇਤ 7 ਦਲਾਂ ਨਾਲ ਮਿਲ ਕੇ ‘ਮਹਾਗਠਜੋੜ’ ਦੀ ਨਵੀਂ ਸਰਕਾਰ ਬਣਾਈ ਸੀ। ਉਸ ਦੇ ਬਾਅਦ ਤੋਂ ਉਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਏਕਤਾ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਕੜੀ ਵਿੱਚ ਆਉਣ ਵਾਲੀ 23 ਜੂਨ ਨੂੰ ਪਟਨਾ ਵਿੱਚ ਵਿਰੋਧੀ ਦਲਾਂ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਹੋਵੇਗੀ।

LEAVE A REPLY

Please enter your comment!
Please enter your name here