ਅਜੀਤ ਅਖਬਾਰ ਨਾਲ ਮਾਨ ਸਰਕਾਰ ਦੀ ਹੋ ਰਹੀ ਧੱਕੇਸ਼ਾਹੀ ਵਿਰੁੱਧ ਜਥੇਬੰਦੀਆਂ ਨੇ ਕੱਢਿਆ ਵਿਸ਼ਾਲ ਰੋਸ਼ ਮਾਰਚ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ‘ਅਜੀਤ’ ਦੇ ਬਦਲੇ ਦੀ ਭਾਵਨਾ ਨਾਲ ਸਰਕਾਰੀ ਇਸ਼ਤਿਹਾਰ ਬੰਦ ਕਰਨ, ਉਸਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਬਿਨ੍ਹਾਂ ਵਜਾਹ ਪ੍ਰੇਸ਼ਾਨ ਕਰਨ ਅਤੇ ਪ੍ਰੈੱਸ ਦੀ ਆਜ਼ਾਦੀ ‘ਤੇ ਕੀਤੇ ਜਾ ਰਹੇ ਹਮਲੇ ਦੇ ਵਿਰੋਧ ਵਿਚ ਅੱਜ ਕਪੂਰਥਲਾ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ, ਕਿਸਾਨ ਯੂਨੀਅਨਾਂ, ਸਮਾਜਿਕ, ਧਾਰਮਿਕ, ਪੈਨਸ਼ਨਰਜ਼, ਮੁਲਾਜ਼ਮ, ਸਾਹਿਤਕ ਤੇ ਹੋਰ ਜਥੇਬੰਦੀਆਂ ਨੇ ਇਕ ਜੁੱਟ ਹੋ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡਾ. ਬਰਜਿੰਦਰ ਸਿੰਘ ਹਮਦਰਦ ਦੀ ਛਵੀ ਖ਼ਰਾਬ ਕਰਨ ਲਈ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਉਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸਤੋਂ ਪਹਿਲਾਂ ਇਨ੍ਹਾਂ ਜਥੇਬੰਦੀਆਂ ਦੇ ਆਗੂ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋਏ।

Advertisements

ਜਿੱਥੋਂ ਰੋਸ ਮਾਰਚ ਕੱਢਿਆ ਗਿਆ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਮਾਲ ਰੋਡ ‘ਤੇ ਸਮਾਪਤ ਹੋਇਆ। ਰੋਸ ਮਾਰਚ ਦੇ ਸਾਰੇ ਰਸਤੇ ਦੌਰਾਨ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਬਾਅਦ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੂੰ ਪੰਜਾਬ ਦੇ ਰਾਜਪਾਲ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਫਗਵਾੜਾ ਤੋਂ ਕਾਂਗਰਸ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਸ਼ੋ੍ਰਮਣੀ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਫਗਵਾੜਾ ਜਥੇਦਾਰ ਸਰਵਣ ਸਿੰਘ ਕੁਲਾਰ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ, ਅਕਾਲੀ ਦਲ ਕਪੂਰਥਲਾ ਹਲਕੇ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਸੁਲਤਾਨਪੁਰ ਲੋਧੀ ਹਲਕੇ ਦੇ ਇੰਚਾਰਜ ਕੈਪਟਨ ਹਰਮਿੰਦਰ ਸਿੰਘ, ਵਾਲਮੀਕ ਮਜਬੀ ਸਿੱਖ ਮੋਰਚੇ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਭੁਲੱਥ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਸੁਖਵੰਤ ਸਿੰਘ ਤੱਖਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਕਾਮਰੇਡ ਰਛਪਾਲ ਸਿੰਘ ਫਜਲਾਬਾਦ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਬਲਵਿੰਦਰ ਸਿੰਘ ਬਾਜਵਾ, ਸੂਬਾਈ ਮੀਤ ਪ੍ਰਧਾਨ ਰਘਬੀਰ ਸਿੰਘ ਮਹਿਰਵਾਲਾ, ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜੋਸਨ, ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਸੀਨੀਅਰ ਪੱਤਰਕਾਰ ਅਤੇ ਪੰਚਾਇਤ ਹੈੱਡਲਾਇਨ ਅਖਬਾਰ ਦੇ ਜਿਲਾ ਇੰਚਾਰਜ ਗੌਰਵ ਮੜੀਆ,ਜੀ ਸਟਾਰ ਵੈੱਬ ਪੋਰਟਲ ਦੇ ਚੀਫ ਐਡੀਟਰ ਗੁਰਵਿੰਦਰ ਸਿੰਘ ਬਿੱਟੂ, ਐਕਟ 19 ਨਿਊਜ ਟੀਵੀ ਦੇ ਚੀਫ ਐਡੀਟਰ ਸੌਰਵ ਮੜੀਆ, ਪ੍ਰਾਇਮ ਉਦ੍ਹੇ ਅਖਬਾਰ ਦੇ ਜਿਲਾ ਇੰਚਾਰਜ ਸਾਹਿਲ ਗੁਪਤਾ,ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਪ੍ਰੀਤਪਾਲ ਸਿੰਘ ਵਿਰਕ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਜ਼ਿਲ੍ਹਾ ਪ੍ਰਧਾਨ ਡਾ: ਗੁਰਦੀਪ ਸਿੰਘ ਭੰਡਾਲ, ਭਾਜਪਾ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਆਹਲੀ, ਭਾਰਤੀ ਕਿਸਾਨ ਯੂਨੀਅਨ ਚੜੂਣੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੋਢੀ ਖੈੜਾ ਦੋਨਾ, ਭਾਜਪਾ ਦੇ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਧਾਰਮਿਕ ਆਗੂ ਜਥੇਦਾਰ ਜਸਵਿੰਦਰ ਸਿੰਘ ਬਤਰਾ, ਬਸਪਾ ਦੇ ਸੂਬਾਈ ਸਕੱਤਰ ਤਰਸੇਮ ਥਾਪਰ, ਬਸਪਾ ਅੰਬੇਡਕਰ ਦੇ ਸੂਬਾਈ ਜਨਰਲ ਸਕੱਤਰ ਬਲਵੰਤ ਸਿੰਘ ਸੁਲਤਾਨਪੁਰੀ, ਐਸ.ਸੀ.ਬੀ.ਸੀ. ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਰਕੇਸ਼ ਕੁਮਾਰ ਦਾਤਾਰਪੁਰੀ,ਅੰਜੁਮਨ ਇਸਲਾਮੀਆਂ ਤੇ ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ, ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਵਾਲੀਆ, ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ, ਜਤਿੰਦਰ ਸਿੰਘ ਪਲਾਹੀ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸ਼ੀਤਲ, ਭਾਜਪਾ ਦੇ ਸਰਕਲ ਪ੍ਰਧਾਨ ਰਜਿੰਦਰ ਸਿੰਘ ਧੰਜਲ, ਭੁਲੱਥ ਦੇ ਸਰਕਲ ਪ੍ਰਧਾਨ ਹੀਰਕ ਜੋਸ਼ੀ, ਅੱਖਰ ਮੰਚ ਦੇ ਸਪ੍ਰਰਸਤ ਪ੍ਰੋ: ਕੁਲਵੰਤ ਸਿੰਘ ਔਜਲਾ, ਪੰਜਾਬੀ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਬਿੱਕੀ, ਪੰਜਾਬੀ ਸਾਹਿਤ ਸਭਾ ਸੰਦਲੀ ਪੈੜਾ ਦੇ ਪ੍ਰਧਾਨ ਰੋਸ਼ਨ ਖੈੜਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਸਰਕਾਰ ਡਾ: ਹਮਦਰਦ ‘ਤੇ  ਜੰਗ ਏ ਆਜ਼ਾਦੀ ਯਾਦਗਾਰ ਸਬੰਧੀ ਬੇਬੁਨਿਆਦ ਦੋਸ਼ ਲਗਾਕੇ ਉਨ੍ਹਾਂ ਦੀ ਛਵੀ ਨੂੰ  ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਲਾਮਬੰਦੀ ਕਰਕੇ ਸਰਕਾਰ ਵਿਰੁੱਧ ਵੱਡਾ ਸੰਘਰਸ਼ ਛੇੜਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ‘ਅਜੀਤ’ ਦੇ ਬਦਲੇ ਦੀ ਭਾਵਨਾ ਨਾਲ ਇਸ਼ਤਿਹਾਰ ਬੰਦ ਕਰਨਾ ਅਖ਼ਬਾਰ ਹੀ ਨਹੀਂ ਸਗੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ‘ਤੇ ਹਮਲਾ ਹੈ, ਜਿਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ, ਡਾ: ਸਰਦੂਲ ਸਿੰਘ ਔਜਲਾ,  ਸ਼ੋ੍ਰਮਣੀ ਪੰਜਾਬੀ ਸਾਹਿਤਕਾਰ ਡਾ: ਗੁਰਬਖਸ਼ ਸਿੰਘ ਭੰਡਾਲ, ਡੀ.ਟੀ.ਐਫ. ਦੇ ਸੂਬਾਈ ਜਨਰਲ ਸਕੱਤਰ ਸਰਵਣ ਸਿੰਘ ਔਜਲਾ, ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਬਲਵਿੰਦਰ ਸਿੰਘ ਭੰਡਾਲ, ਪਵਨ ਕੁਮਾਰ, ਬਲਬੀਰ ਸਿੰਘ, ਜੈਮਲ ਸਿੰਘ, ਪਿ੍ੰਸੀਪਲ ਪ੍ਰੋਮਿਲਾ ਅਰੋੜਾ, ਪ੍ਰੋ. ਪਰਮਜੀਤ ਕੌਰ, ਅਕਾਲੀ ਆਗੂ ਬੀਬੀ ਬਲਜਿੰਦਰ ਕੌਰ ਧੰਜਲ, ਜਗਜੀਤ ਸਿੰਘ ਸ਼ੰਮੀ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਆਰੀਆਂਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਰਜਿੰਦਰ ਸਿੰਘ ਰਾਣਾ ਤੇ ਅਵਤਾਰ ਸਿੰਘ ਸੈਦੋਵਾਲ, ਐਂਟੀ ਟੈਰਾਰਿਸਟ ਫਰੰਟ ਦੇ ਜੰਮੂ ਤੇ ਪੰਜਾਬ ਦੇ ਸੂਬਾਈ ਪ੍ਰਧਾਨ ਰਜੇਸ਼ ਭਾਸਕਰ ਲਾਲੀ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ, ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਹਰਬੰਸ ਸਿੰਘ ਵਾਲੀਆ, ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਦੇ ਸੂਬਾਈ ਪ੍ਰਧਾਨ ਸਰਵਣ ਗਿੱਲ, ਕ੍ਰਾਂਤੀ ਬਸਪਾ ਅੰਬੇਡਕਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ, ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਫਗਵਾੜਾ, ਗੁਰਦੁਆਰਾ ਬਾਵਿਆਂ ਤੋਂ ਜਗੀਰ ਸਿੰਘ ਸਿੱਧੂ, ਕੰਵਲਜੀਤ ਸਿੰਘ ਸੂਰੀ, ਗੁਰਦੁਆਰਾ ਦੇਵੀ ਤਲਾਬ ਕਲਗੀਧਰ ਸੇਵਾ ਸਭਾ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ ਪੱਤੜ, ਕਾਰਜਕਾਰੀ ਪ੍ਰਧਾਨ ਮੱਸਾ ਸਿੰਘ, ਜਸਬੀਰ ਸਿੰਘ ਨਾਰਵੇ, ਪ੍ਰੋ. ਜਸਵੰਤ ਸਿੰਘ ਮੁਰੱਬੀਆ, ਸਰਜੀਵਨ ਲਤਾ ਫਗਵਾੜਾ, ਮਿਨਾਕਸ਼ੀ ਵਰਮਾ, ਜਸਵੰਤ ਸਿੰਘ ਨੀਟਾ, ਮਨੀਸ਼ ਪ੍ਰਭਾਕਰ, ਵਿਨੋਦ ਵਰਮਾਨੀ, ਦਵਿੰਦਰ ਸਰਪੰਚ, ਪ੍ਰਕਾਸ਼ ਰਾਮ, ਰਾਮ ਮੂਰਤੀ, ਬੱਬੂ ਖੈੜਾ ਬਲਾਕ ਸੰਮਤੀ ਮੈਂਬਰ, ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਆਗੂ ਰਸ਼ਪਾਲ ਸਿੰਘ ਵੜੈਚ, ਕੌਮੀ ਘੱਟ ਗਿਣਤੀ ਤੇ ਰਿਜਰਵੇਸ਼ਨ ਮੋਰਚੇ ਦੇ ਸੂਬਾਈ ਪ੍ਰਧਾਨ ਸਰਬਰ ਗੁਲਾਮ ਸੱਬਾ, ਸੂਬਾਈ ਜਨਰਲ ਸਕੱਤਰ ਪ੍ਰਦੀਪ ਸਿੰਘ ਹਰਦਾਸਪੁਰ, ਮੁੱਖ ਬੁਲਾਰੇ ਨਸੀਮ ਅਹਿਮਦ ਕਾਸਮੀ, ਜਮੀਅਤਉਲ ਉਲਮਾਏ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਮੋਲਾਨਾ ਅਮਾਨੁੱਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

LEAVE A REPLY

Please enter your comment!
Please enter your name here