ਥਾਣੇਦਾਰ ਨੇ ਆਪਣੇ ਹੀ ਥਾਣੇ ਵਿੱਚ ਕੀਤੀ ਚੋਰੀ, ਗ੍ਰਿਫ਼ਤਾਰ

ਲੁਧਿਆਣਾ (ਦ ਸਟੈਲਰ ਨਿਊਜ਼)।  ਥਾਣਾ ਸਦਰ ਅਹਿਮਦਗੜ੍ਹ ਵਿੱਚ ਤਾਇਨਾਤ ਇੱਕ ਥਾਣੇਦਾਰ ਨੂੰ ਮਾਲਖਾਨੇ ਵਿੱਚ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਲੇਰਕੋਟਲਾ ਦੀ ਇੱਕ ਅਦਾਲਤ ਨੇ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ। ਜਾਣਕਾਰੀ ਮੁਤਾਬਕ ਥਾਣੇਦਾਰ ਦਾ ਨਾਮ ਗੁਰਮੇਲ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਸਨੇ ਮਾਲਖਾਨੇ ਵਿੱਚੋਂ 52,000 ਰੁਪਏ ਦੀ ਚੋਰੀ ਕੀਤੀ ਹੈ।

Advertisements

ਦੱਸ ਦਈਏ ਕਿ ਮਾਲਖਾਨੇ ਦਾ ਇੰਚਾਰਜ ਮੁੱਖ ਮੁਨਸ਼ੀ ਗੁਰਸੇਵਕ ਸਿੰਘ ਇੱਕ ਦਿਨ ਦੀ ਟ੍ਰੇਨਿੰਗ ਤੇ ਗਿਆ ਹੋਇਆ ਸੀ ਅਤੇ ਮੌਕਾ ਵੇਖਦੇ ਹੀ ਗੁਰਮੇਲ ਸਿੰਘ ਨੇ ਚੋਰੀ ਨੂੰ ਅੰਜਾਮ ਦਿੱਤਾ। ਇਸ ਸੰਬੰਧੀ ਕੇਸ ਮੁਤਾਬਕ ਜਦੋਂ ਮੁੱਖ ਮੁਨਸ਼ੀ ਗੁਰਸੇਵਕ ਸਿੰਘ ਟ੍ਰੇਨਿੰਗ ਤੋਂ ਪਰਤਿਆਂ ਤਾਂ ਉਸ ਨੂੰ ਮਾਲਖਾਨੇ ਦੀ ਅਲਮਾਰੀ ਦੀਆਂ ਚਾਬੀਆਂ ਨਹੀਂ ਮਿਲੀਆਂ ਜਿਸ ਵਿੱਚ ਵੱਖ-ਵੱਖ ਕੇਸਾਂ ਨਾਲ ਸੰਬੰਧਤ ਫਾਈਲਾਂ ਤੇ ਦਸਵਾਵੇਜ਼ ਵੀ ਮੌਜੂਦ ਸਨ।

ਜਦੋਂ ਮੁਨਸ਼ੀ ਨੇ ਅਲਮਾਰੀ ਖੋਲ੍ਹੀ ਤਾਂ ਉਸ ਵਿੱਚੋਂ ਡਰੱਗ ਮਨੀ ਦੇ 42000 ਅਤੇ ਇੱਕ ਹੋਰ ਕੇਸ ਦੇ ਦਸ ਹਜ਼ਾਰ ਰੁਪਏ ਗਾਇਬ ਸਨ। ਜਦੋਂ ਸੀਸੀਟੀਵੀ ਚੈੱਕ ਕੀਤੇ ਤਾਂ ਗੁਰਮੇਲ ਸਿੰਘ ਅਲਮਾਰੀ ਨੂੰ ਫਰੋਲਦਾ ਅਤੇ ਪੈਸੇ ਚੋਰੀ ਕਰਦਾ ਨਜ਼ਰ ਆਇਆ। ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮ ਨੂੰ ਨੌਕਰੀ ਤੋਂ ਸਸਪੈਂਡ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ।

LEAVE A REPLY

Please enter your comment!
Please enter your name here