ਖੋਜੇਵਾਲ ਚਰਚ ਵਿਖੇ ਦੁੱਖ ਨਿਵਾਰਣ ਸਭਾ 22 ਅਤੇ 25 ਜੂਨ ਨੂੰ 

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ-ਗੌਰਵ ਮੜੀਆ । ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਦੁੱਖ ਨਿਵਾਰਣ ਸਭਾ ਦਾ ਆਯੋਜਨ 22 ਜੂਨ ਦਿਨ ਵੀਰਵਾਰ ਅਤੇ 25 ਜੂਨ ਦਿਨ ਐਤਵਾਰ ਨੂੰ ਹੋ ਰਿਹਾ ਹੈ। ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਹੋ ਰਹੇ ਸਮਾਗਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਭੂ ਯਿਸ਼ੂ ਮਸੀਹ ਦੇ ਬਣਾਏ ਇਨਸਾਨਾਂ ਨੂੰ ਓਹਨਾ ਦੇ ਦੁਖਾਂ ਤੋਂ ਛੁਟਕਾਰੇ ਲਈ ਦੁੱਖ ਨਿਵਾਰਣ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ।

Advertisements

ਲੋਕਾਂ ਤੱਕ ਪ੍ਰਭੂ ਯਿਸ਼ੂ ਮਸੀਹ ਦਾ ਸੰਦੇਸ਼ ਦੇਣ ਅਤੇ ਸੰਗਤਾਂ ਨੂੰ ਪਵਿੱਤਰ ਤਾਈ ਵਾਲਾ ਜੀਵਨ ਬਤੀਤ ਕਰਨ ਲਈ ਅਤੇ ਹਰ ਪ੍ਰਕਾਰ ਦੇ ਨਸ਼ੇ ਦੀ ਜਕੜ ਵਿੱਚ ਫਸੇ ਲੋਕਾਂ ਨੂੰ ਨਸ਼ਿਆਂ ਤੋਂ ਅਜ਼ਾਦ ਕਰਵਾਉਣ ਲਈ ਦੁਖੀਆਂ,ਬਿਮਾਰਾਂ,ਲਾਚਾਰਾਂ ਅਤੇ ਬੇਔਲਾਦ ਜੋੜ੍ਹਿਆਂ ਨੂੰ ਔਲਾਦ ਦੀ ਦਾਤ ਬਖਸ਼ਣ ਲਈ ਇਹਨਾਂ ਦਿਨਾਂ ਚ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਵਿਸ਼ੇਸ਼ ਪ੍ਰਾਰਥਨਾਵਾਂ ਅਰਦਾਸਾਂ ਕੀਤੀਆਂ ਜਾਣਗੀਆਂ। ਇਹ ਪ੍ਰੋਗਰਾਮ 22 ਜੂਨ ਦਿਨ ਵੀਰਵਾਰ ਅਤੇ 25 ਜੂਨ ਦਿਨ ਐਤਵਾਰ ਨੂੰ ਸਵੇਰੇ 10 ਤੋਂ 2 ਵਜੇ ਤੱਕ  ਹੋਵੇਗਾ।

ਪਾਸਟਰ ਦਿਓਲ ਨੇ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਚੜਕੇ ਸੰਗਤ ਸਮਾਗਮ ਚ ਪੁੱਜਕੇ ਆਪਣੇ ਦੁਖਾਂ ਤੋਂ ਛੁੱਟਕਾਰਾ ਪਾਵੇ।ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਅਗਸਟਿਨ, ਪਾਸਟਰ ਸੰਦੀਪ,ਯੂਥ ਪ੍ਰਧਾਨ ਸਾਬੀ ਕਪੂਰਥਲਾ ਪੀ ਸੀ ਪੀ ਸੀ, ਪ੍ਰਧਾਨ ਜੈ ਰਾਮ, ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ, ਬ੍ਰਦਰ ਸਵੀਨ, ਬ੍ਰਦਰ  ਸਹਿਜ, ਬ੍ਰਦਰ ਪਾਰਸ ਦੂਆ, ਪ੍ਰਬੰਧਕ ਸੁੱਚਾ ਮਸੀਹ,  ਪ੍ਰਬੰਧਕ ਮਥੁਰਾ ਦਾਸ,  ਲੰਬੜਦਾਰ ਮਾਂਗੀ ਰਾਮ, ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਬਲਵਿੰਦਰ ਬਿੱਟੂ, ਪ੍ਰਬੰਧਕ ਰਾਜੇਸ਼ ਕੰਬੋਜ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here