ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਬਣ ਰਹੀ ਨਵੀਂ ਫਿਲਮ ਵੈਨਿਸ਼ਿੰਗ ਪੰਜਾਬ ਦੀ ਟੀਮ ਵਲੋਂ ਆਸ ਕਿਰਨ ਕੇਂਦਰ ਦਾ ਦੌਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਬਣ ਰਹੀ ਨਵੀਂ ਫਿਲਮ “ਵੈਨਿਸ਼ਿੰਗ ਪੰਜਾਬ” ਦੀ ਟੀਮ ਵਲੋਂ ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ ਈਸਵੀ 2001 ਤੋਂ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਸੰਬੰਧੀ ਫਿਲਮ “ਵੈਨਿਸ਼ਿੰਗ ਪੰਜਾਬ” ਦੀ ਟੀਮ ਵਿੱਚੋਂ ਸ ਗੁਰਪ੍ਰੀਤ ਸਿੰਘ, ਪ੍ਰਣਵ ਪਠਾਣੀਆਂ ਨੇ ਦੱਸਿਆ ਕਿ ਉਹ ਇਸ ਫਿਲਮ ਵਿੱਚ ਪੰਜਾਬ ਦੇ ਨੌਜਵਾਨਾਂ ਵਲੋਂ ਪੰਜਾਬ ਛੱਡ ਕੇ ਬਾਹਰ ਦੇ ਮੁਲਕਾਂ ਵਿੱਚ ਜਾਣ ਦੇ ਵੱਧ ਰਹੇ ਰੁਝਾਨ ਦੇ ਕਾਰਣਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Advertisements

ਇਸੇ ਸਿਲਸਿਲੇ ‘ਚ ਹੀ ਪੰਜਾਬ ਦੇ ਵੱਖ ਵੱਖ ਇਲਾਕਿਆਂ, ਪਿੰਡਾਂ-ਸ਼ਹਿਰਾਂ ਵਿਚ ਜਾ ਕੇ ਲੋਕਾਂ ਦੇ ਪੱਖ ਤੇ ਕਹਾਣੀਆਂ ਸੁਣ ਰਹੇ ਹਨ ਅਤੇ ਅੱਜ ਇਸੇ ਸਫਰ ਦੌਰਾਨ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਕੇਂਦਰ ਦੇ ਡਾਇਰੈਕਟਰ ਡਾ ਜਸਵਿੰਦਰ ਸਿੰਘ ਡੋਗਰਾ, ਮਨੋਰੋਗਾਂ ਦੇ ਮਾਹਿਰ ਡਾ.ਸੁਖਜੀਤ ਚਨਿਆਣਾ ਅਤੇ ਨਸ਼ਾ ਛੱਡਣ ਦਾ ਇਲਾਜ ਕਰਵਾ ਰਹੇ ਵਿਅਕਤੀਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਨਾਲ ਵਿਚਾਰ ਕੀਤੇ। ਇਸ ਸਮੇਂ ਸ.ਗੁਰਪ੍ਰੀਤ ਸਿੰਘ ਪਥਿਆਲ, ਸ.ਸੁਖਵਿੰਦਰ ਸਿੰਘ ਕੰਧਾਲਾ, ਸ. ਅਮਨਦੀਪ ਸਿੰਘ, ਭੂਪੇਸ਼ ਕੁਮਾਰ, ਸ.ਜਸਪਾਲ ਸਿੰਘ, ਰਾਜ ਕੁਮਾਰ ਵੀ ਹਾਜ਼ਰ ਸਨ। ਕੇਂਦਰ ਵਲੋਂ “ਵੈਨਿਸ਼ਿੰਗ ਪੰਜਾਬ” ਦੀ ਟੀਮ ਨੂੰ ਕੇਂਦਰ ਵਿੱਚ ਆਉਣ ਲਈ ਧੰਨਵਾਦ ਕੀਤਾ ਗਿਆ ਅਤੇ ਯਾਦ ਚਿੰਨ੍ਹ ਵੀ ਭੇਂਟ ਕੀਤਾ ਗਿਆ।

LEAVE A REPLY

Please enter your comment!
Please enter your name here