ਗੁਰਬਾਣੀ ਦੇ ਮੁਫ਼ਤ ਪ੍ਰਸਾਰਨ ਵਾਲੇ ਬਿੱਲ ਨੂੰ ਪੰਜਾਬ ਵਿਧਾਨ ਸਭਾ ਨੇ ਦਿੱਤੀ ਮੰਜ਼ੂਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ-2023 ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਹੈ। ਇਹ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ ਅੰਦਰ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਨੇ  ਕਿਹਾ ਕਿ ਅਸੀਂ ਸਾਰੇ ਸੰਵਿਧਾਨ ਦੀਆਂ ਸੰਹੁ ਚੁੱਕ ਕੇ ਵਿਧਾਨ ਸਭਾ ਵਿੱਚ ਆਏ ਹਾਂ। ਉਨ੍ਹਾਂ ਕਿਹਾ ਕਿ ਗੁਰਬਾਣੀ ਸਭ ਦੀ ਸਾਂਝੀ ਹੈ ਅਤੇ ਕਿਸੇ ਇੱਕ ਚੈਨਲ ਨੇ ਇਸ ਦਾ ਠੇਕਾ ਨਹੀਂ ਲਿਆ ਹੋਇਆ। 11 ਸਾਲ ਹੋ ਗਏ ਹਨ, ਇੱਕੋਂ ਚੈਨਲ ਹੀ ਗੁਰਬਾਣੀ ਚਲਾਈ ਜਾਂਦਾ ਹੈ ਅਤੇ ਇਨ੍ਹਾਂ ਦਾ ਐਗਰੀਮੈਂਟ ਹੁਣ 21 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ।

Advertisements

ਮੁੱਖ ਮੰਤਰੀ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਹੋਇਆ ਨੂੰ 11 ਸਾਲ ਹੋ ਗਏ ਹਨ ਅਤੇ ਇਹ ਨਿਯਮ ਹੈ ਕਿ ਜਦੋਂ ਕਿਸੇ ਸੰਸਥ ਦੀ 5 ਸਾਲ ਤੱਕ ਚੋਣਾਂ ਨਹੀਂ ਹੁੰਦੀਆਂ ਤਾਂ ਉਹ ਗੈਰ ਲੋਕਤੰਤਰੀ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐੱਸ.ਜੀ.ਪੀ. ਸੀ. ਨੂੰ ਹੁਕਮ ਜਾਰੀ ਕੀਤੇ ਹਨ ਉਹ ਆਪਣਾ ਚੈਨਲ ਬਣਾਉਣ, ਜਿਸ ਤੇ ਗੁਰਬਾਣੀ ਦਾ ਪ੍ਰਸਾਰਣ ਹੋਵੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਨੇ ਬਾਦਲਾਂ ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿਹਾ ਕਿ ਬਾਦਲ ਇਸ ਚੈਨਲ ਤੋਂ ਪੈਸੇ ਕਮਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਇਹ ਬਿੱਲ ਲਿਆ ਰਹੇ ਹਾਂ ਕਿ ਜਦੋਂ ਗੁਰਬਾਣੀ ਚੱਲੇ ਤਾਂ 30 ਮਿੰਟ ਪਹਿਲਾਂ ਤੇ 30 ਮਿੰਟ ਬਾਅਦ ਕੋਈ ਵੀ ਐਡ ਨਾ ਚੱਲੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਗੁਰਬਾਣੀ ਫਰੀ-ਟੂ-ਏਅਰ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਪੂਰੀ ਦੁਨੀਆਂ ਵਿੱਚ ਫੈਲਣ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਜਿਹੜਾ ਮਰਜ਼ੀ ਚੈਨਲ ਲਾਉਣ, ਉਨ੍ਹਾਂ ਨੂੰ ਗੁਰਬਾਣੀ ਸੁਣਨ ਨੂੰ ਮਿਲੇ। ਗੁਰਬਾਣੀ ਦਾ ਪ੍ਰਸਾਰ ਅਤੇ ਪ੍ਰਚਾਰ ਪੂਰੀ ਦੁਨੀਆਂ ਵਿੱਚ ਹੋਣਾ ਚਾਹੀਦਾ ਹੈ।

LEAVE A REPLY

Please enter your comment!
Please enter your name here