ਤਨਾਅ ਮੁਕਤੀ ਤੇ ਖੁਸ਼ਹਾਲ ਜ਼ਿੰਦਗੀ ਰੋਜ਼ਾਨਾਂ ਯੋਗ ਆਭਿਆਸ ਜ਼ਰੂਰੀ: ਕਰਨਲ ਸੇਵਾ ਸਿੰਘ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ।  ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਯੋਗਾ ਦਿਵਸ ਤੇ “ਤਿੰਨ ਮਿੰਟ ਵਿਗਿਆਨਕ ਯੋਗਾ” ਤੇ  ਇਕ ਵਰਕਸ਼ਾਪ ਦਾ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਉਸ ਸੰਪੂਰਨ ਪਹੁੰਚ ਦਾ ਗਿਆਨ ਹਾਸਲ ਕਰਨਾ ਸੀ, ਜਿਸ ਨਾਲ ਇਕੋ ਸਮੇਂ ਸਾਡਾ ਤਨ,ਮਨ ਅਤੇ ਆਤਮਾ ਤੰਦਰੁਸਤ ਤੇ ਸ਼ਾਤ ਹੋਵੇ। ਇਸ ਵਰਕਸ਼ਾਪ ਵਿਚ ਆਲੇ—ਦੁਆਲੇ ਦੇ ਪਿੰਡਾਂ ਦੇ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਸਾਲ ਕੌਮਾਂਤਰੀ ਯੋਗਾ ਦਿਵਸ ਮਨਾਉਣ ਦਾ ਥੀਮ “ਵਸੂਦੇਵ ਕਟੁੰਬਕਮ ਲਈ ਯੋਗ ਹੈ” ਜੋ ਇਕ ਧਰਤੀ, ਇਕ ਪਰਿਵਾਰ ਅਤੇ ਸਾਡੀ ਇਕੋ ਭਵਿੱਖ ਦੀ ਇੱਛਾ ਨੂੰ ਦਰਸਾਉਂਦਾ ਹੈ।  ਇਸ ਮੌਕੇ ਯੋਗ ਅਭਿਆਸੀ  ਕਰਨਲ ਸੇਵਾ ਸਿੰਘ  ਮਾਹਿਰ  ਵਜੋਂ ਹਾਜ਼ਰ ਹੋਏ। 

Advertisements

ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਕਰਨਲ ਸੇਵਾ ਸਿੰਘ ਨੇ ਕਿਹਾ ਕਿ ਅੱਜ ਦੁਨੀਆਂ ਵਿਚ ਵਧਦੇ ਤਨਾਅ ਅਤੇ ਭੱਜਦੌੜ ਦੀ ਜ਼ਿੰਦਗੀ ਵਿਚ ਯੋਗਾ ਪਹਿਲਾਂ ਨਾਲੋਂ ਜ਼ਿਆਦ ਮਹੱਤਵ ਰੱਖਦਾ ਹੈ। ਉਨ੍ਹਾਂ ਨੇ  ਬਿਨ੍ਹਾਂ ਨਾਗਾ ਯੋਗ ਆਭਿਅਸ ਕਰਨ ਅਤੇ ਤਨਾਅ ਮੁਕਤ ਖੁਸ਼ਹਾਲ ਜੀਵਨ ਜਿਉਣ ਤੇ ਜ਼ੋਰ ਦਿੱਤਾ । 

ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ — ਡਾ. ਮੁਨੀਸ਼ ਸੋਇਨ ਵੀ ਹਾਜ਼ਰ ਸਨ। ਵਰਕਸ਼ਾਪ ਦੀ ਸ਼ੁਰੂਆਤ ਸਰੀਰ ਨੂੰ ਗਰਮ ਕਰਨ ਵਾਲੇ ਅਸਾਣਾ ਨਾਲ ਹੋਈ ਅਤੇ  ਇਸ ਤੋਂ ਬਾਅਦ ਪਦਮ ਆਸਣ,ਸੁਖ ਆਸਣ, ਤਾਦਸਣਾ ਅਤੇ ਭੁਜੰਗ ਅਸਾਣ ਆਦਿ  ਕਰਵਾਏ ਗਏ।ਵਰਕਸ਼ਾਪ ਦੇ ਅਖੀਰ ਵਿਚ ਸਰੀਰ ਨੂੰ ਪੂਰੀ ਤਰ੍ਹਾਂ ਅਰਾਮ ਦੇਣ ਲਈ ਸ਼ਿਵ ਆਸਣ ਕਰਵਾਇਆ ਗਿਆ।

LEAVE A REPLY

Please enter your comment!
Please enter your name here