Monday, October 26, 2026
Home National ਬਰਾਤੀਆਂ ਨਾਲ ਭਰੀ ਬੱਸ ਪਲਟਣ ਨਾਲ ਹੋਈ 2 ਬੱਚਿਆਂ ਦੀ ਮੌਤ, 36...

ਬਰਾਤੀਆਂ ਨਾਲ ਭਰੀ ਬੱਸ ਪਲਟਣ ਨਾਲ ਹੋਈ 2 ਬੱਚਿਆਂ ਦੀ ਮੌਤ, 36 ਜ਼ਖ਼ਮੀ

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼)।  ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਬਰਾਤੀਆਂ ਨਾਲ ਭਰੀ ਬੱਸ ਹਾਈਵੇਅ ਕੰਢੇ ਪਲਟ ਗਈ। ਬੱਸ ਵਿੱਚ ਸਵਾਰ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 36 ਦੇ ਕਰੀਬ ਬਰਾਤੀ ਜ਼ਖ਼ਮੀ ਹੋ ਗਏ। ਹਮੀਰਪੁਰ ਜ਼ਿਲ੍ਹੇ ਦੇ ਕੁਰਾਰਾ ਕਸਬੇ ਤੋਂ ਬਰਾਤ ਲੈ ਕੇ ਨਿੱਜੀ ਬੱਸ ਯੂਪੀ ਦੇ ਨੌਗਾਓਂ ਜਾ ਰਹੀ ਸੀ। ਬੱਸ ਵਿੱਚ 60 ਬਰਾਤੀ ਸਵਾਰ ਸਨ।

Advertisements

ਤੇਜ਼ ਰਫਤਾਰ ਵਿੱਚ ਜਾ ਰਹੀ ਬੱਸ ਸਾਹਮਣੇ ਆ ਰਹੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਅਤੇ ਸੀਓ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਬੱਸ ਵਿੱਚ ਫੱਸੇ ਜਖ਼ਮੀਆਂ ਨੂੰ ਬਾਹਰ ਕੱਢਿਆਂ ਗਿਆ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

LEAVE A REPLY

Please enter your comment!
Please enter your name here