Monday, October 19, 2026
Home Crime ਜੇਲ੍ਹ ‘ਚ ਕੈਦੀਆਂ ਦੇ ਦੋ ਗੁੱਟਾਂ ਵਿਚਕਾਰ ਹੋਈ ਝੜਪ, 26 ਲੋਕਾਂ ਦੀ...

ਜੇਲ੍ਹ ‘ਚ ਕੈਦੀਆਂ ਦੇ ਦੋ ਗੁੱਟਾਂ ਵਿਚਕਾਰ ਹੋਈ ਝੜਪ, 26 ਲੋਕਾਂ ਦੀ ਮੌਤ, 100 ਜ਼ਖਮੀ

ਸ਼੍ਰੀਲੰਕਾ (ਦ ਸਟੈਲਰ ਨਿਊਜ਼)। ਸ਼੍ਰੀਲੰਕਾ ਦੇ ਪੱਛਮੀ ਤੱਟੀ ਸ਼ਹਿਰ ਨੇਗੰਬੋ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿਚਕਾਰ ਭਿਆਨਕ ਝੜਪ ਹੋਈ। ਇਸ ਝੜਪ ਕਾਰਨ ਮਰਨ ਵਾਲਿਆਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਅਨੁਸਾਰ ਇਸ ਖੂਨੀ ਸੰਘਰਸ਼ ਵਿੱਚ 100 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Advertisements

ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਿੰਸਾ ਜੇਲ੍ਹ ਦੇ ਅੰਦਰ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਨ ਵਾਲੇ ਇੱਕ ਗੁੱਟ ਅਤੇ ਇਸ ਦਾ ਵਿਰੋਧ ਕਰਨ ਵਾਲੇ ਦੂਜੇ ਗੁੱਟ ਵਿਚਾਲੇ ਹੋਈ । ਐਤਵਾਰ ਨੂੰ ਸ਼ੁਰੂ ਹੋਈ ਇਹ ਝੜਪ ਸੋਮਵਾਰ ਨੂੰ ਉਦੋਂ ਹੋਰ ਭਿਆਨਕ ਹੋ ਗਈ, ਜਦੋਂ ਕੈਦੀਆਂ ਨੇ ਜੇਲ੍ਹ ਦੇ ਹਥਿਆਰ ਖੋਹ ਲਏ। ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਅਤੇ ਦੰਗਾ ਵਿਰੋਧੀ ਦਸਤਿਆਂ ਨੂੰ ਤੈਨਾਤ ਕੀਤਾ ਗਿਆ ਹੈ। ਜੇਲ੍ਹ ਵਿਭਾਗ ਦੇ ਬੁਲਾਰੇ ਏ.ਸੀ. ਗਜਨਾਇਕ ਨੇ ਦੱਸਿਆ ਕਿ ਜੇਲ੍ਹ ਕਮਿਸ਼ਨਰ ਜਨਰਲ ਦੇ ਨਿਰਦੇਸ਼ਾਂ ‘ਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਅਤੇ ਮੈਜਿਸਟਰੇਟ ਵੱਲੋਂ ਵੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ।

ਸ਼੍ਰੀਲੰਕਾ ਦੇ ਨਿਆਂ ਮੰਤਰੀ ਹਰਸ਼ਨਾ ਨਾਨਾਯਾਕਾਰਾ ਨੇ ਇਸ ਘਟਨਾ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੂਰੇ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ। ਵਿਵਸਥਾ ਬਣਾਈ ਰੱਖਣ ਲਈ ਤਿੰਨ ਕੈਦੀਆਂ ਨੂੰ ਪਲਾਨਸੇਨਾ ਜੇਲ੍ਹ ਕੈਂਪ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਨੇਗੰਬੋ ਹਸਪਤਾਲ ਦੀ ਡਾਇਰੈਕਟਰ ਪੁਸ਼ਪਾ ਗਮਲਾਥ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ।

LEAVE A REPLY

Please enter your comment!
Please enter your name here