ਹਲਕੇ ਵਿੱਚ ਹਰ ਧਰਮ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਆਪਸੀ ਭਾਈਚਾਰਾ ਕਾਇਮ ਰੱਖਿਆ ਜਾਵੇਗਾ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ।  ਬੀਤੇ ਦਿਨੀ ਮੋਹੱਲਾ ਅਰਫ਼ਾਵਾਲੇ ਵਿਖ਼ੇ ਸਰਕਾਰ ਬਾਬਾ ਤਾਜੂ ਦੀਨ ਸ਼ਾਹ ਜੀ ਦਾ 76 ਵਾਂ ਮੇਲਾ ਬਹੁਤ ਧੂਮ ਧਾਮ ਨਾਲ ਮੋਹੱਲਾ ਵਾਸੀਆਂ ਅਤੇ ਅਸ਼ੋਕ ਭਗਤ ਜੀ ਦੀ ਟੀਮ ਦੇ ਸਾਥ ਨਾਲ ਮਨਾਇਆ ਗਿਆ।  ਜਿਸ ਵਿੱਚ ਹਲਕੇ ਦੇ ਸੇਵਾਦਾਰ ਹੋਣ ਦੇ ਨਾਤੇ ਅਵੀ ਰਾਜਪੂਤ ਨੇ ਵੀ ਹਾਜ਼ਰੀ ਲਗਵਾਈ ਅਤੇ ਦਰਬਾਰ ਵਿੱਚ ਮੱਥਾ ਟੇਕਿਆ।  ਇਸ ਮੌਕੇ ਅਵੀ ਰਾਜਪੂਤ ਨੇ ਸੰਗਤ ਵਿੱਚ ਹਾਜ਼ਰੀ ਭਰਦੇ ਹੋਏ ਕਿਹਾ ਕੀ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਕਿ ਇਨਸਾਨੀਅਤ ਸਬ ਤੋਂ ਵੱਡਾ ਧਰਮ ਹੈ ।

Advertisements

ਜਿਸ ਵਿੱਚ ਸਬ ਨੂੰ ਨਾਲ ਲੈ  ਚੱਲਣ ਦਾ ਸੁਨੇਹਾ ਦਿੱਤਾ ਜਾਦਾ ਹੈ ਸਮੇਂ-ਸਮੇਂ ਤੇ ਐਸੇ ਧਾਰਮਿਕ ਪ੍ਰੋਗਰਾਮ ਹੋਣ ਨਾਲ ਆਪਸੀ ਭਾਈਚਾਰੇ ਨੂੰ ਬੱਲ ਮਿਲਦਾ ਹੈ ਅਤੇ ਲੋਕਾਂ ਦਾ ਆਪਸੀ ਪਿਆਰ ਵਿੱਚ ਵਾਦਾ ਹੁੰਦਾ ਹੈ ਮੇਲੇ ਤੇ ਵੱਖ ਵੱਖ ਕਾਵਾਲਾ ਨੇ ਫ਼ਕੀਰਾਂ ਦੇ ਰੁਤਬੇ ਬਾਰੇ ਜਾਨੁ ਕਰਵਾਇਆ। ਇਸ ਮੌਕੇ ਅਵੀ ਰਾਜਪੂਤ ਨੇ ਅਤੇ ਉਨ੍ਹਾਂ ਦੀ ਟੀਮ ਨੂੰ ਤੇਲੁ ਵਾਲੀ ਸਰਕਾਰ ਤੋਂ ਬਾਬਾ ਬੱਲੀ, ਲਾਲਾ ਵਾਲੀ ਸਰਕਾਰ ਤੋਂ ਬਾਬਾ ਰਾਣੇ ਸ਼ਾਹ ਜੀ, ਬਾਬਾ ਪਵਨ ਸਰਕਾਰ, ਬਾਬਾ ਭਜਨ ਸਿੰਘ, ਬਾਬਾ ਕੁਲਵੰਤ, ਬਾਬਾ ਸੌਖਾ ਰਜਾਪੁਰ ਤੋਂ, ਬਾਬਾ ਸੰਜੀਵ ਆਨੰਦ,  ਬਾਵਾ, ਰੋਹਿਤ, ਚਿੰਕੂ ਆਦਿ ਨੇ ਸਨਮਾਨਿਤ ਕੀਤਾ  ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਧੀਰਜ ਨੇਯਰ, ਸੁਮੀਤ ਕਪੂਰ, ਲਵਲੀ, ਗੋਲੂ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here