ਪੰਜਾਬ ਪੁਲਿਸ ਦੇ 3 ਮੁਲਾਜ਼ਮਾਂ ਅਤੇ ਸਾਬਕਾ ਐੱਸਐਚਓ ਦੇ ਖਿਲਾਫ ਰਿਸ਼ਵਤਖ਼ੋਰੀ ਦਾ ਮਾਮਲਾ ਦਰਜ, ਭਾਲ ਜਾਰੀ

ਕਪੂਰਥਲਾ (ਦ ਸਟੈਲਰ ਨਿਊਜ਼)। ਕਪੂਰਥਲਾ ਪੁਲਿਸ ਵੱਲੋਂ ਪਿਛਲੇ 15 ਦਿਨਾਂ ਵਿੱਚ 3 ਪੁਲਿਸ ਮੁਲਾਜ਼ਮਾਂ ਤੇ ਇੱਕ ਸੇਵਾਮੁਕਤ ਐੱਸਐਚਓ ਦੇ ਖ਼ਿਲਾਫ਼ ਰਿਸ਼ਵਤਖ਼ੋਰੀ ਤੇ ਅਪਰਾਧੀਆਂ ਨੂੰ ਛੱਡਣ ਤੇ ਮਦਦ, ਨਸ਼ਾ ਤਸਕਰਾਂ, ਮੁਲਜ਼ਮ ਟ੍ਰੈਵਲ ਏਜੰਟਾਂਤੇ ਕਿਸੇ ਦੀ ਜਾਇਦਾਦ ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।

Advertisements

ਚਾਰਾਂ ਮੁਲਜ਼ਮਾਂ ਵਿੱਚ ਇੱਕ ਏਐੱਸਆਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਮੁਲਜ਼ਮ ਫ਼ਰਾਰ ਹਨ। ਕਪੂਰਥਲਾ ਦੇ ਤਤਕਾਲੀ ਐੱਸਐਚਓ ਹਰਜੀਤ ਸਿੰਘ ਤੇ ਸੁਭਾਨਪੁਰ ਪੁਲਿਸ ਥਾਣੇ ਦੇ ਮੁੱਖੀ ਏਐੱਸਆਈ ਪਰਮਜੀਤ ਸਿੰਘ ਸ਼ਾਮਲ ਹਨ, ਜਿਨ੍ਹਾਂ ਤੇ ਇਸ ਸਾਲ ਮਾਰਚ ਵਿੱਚ ਇੱਕ ਨਸ਼ਾ ਤਸਕਰ ਨੂੰ ਰਿਹਾਅ ਕਰਨ ਲਈ 21 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਸੀ।

ਕਪੂਰਥਲਾ ਦੇ ਐੱਸਐੱਸਪੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਐਸਐੱਚਓ ਹਰਜੀਤ ਸਿੰਘ ਅਤੇ ਏਐੱਸਆਈ ਬਲਵੀਰ ਸਿੰਘ ਫਰਾਰ ਹਨ। ਖ਼ਬਰਾਂ ਮਿਲੀ ਹਨ ਕਿ ਸਰਬਜੀਤ ਸਿੰਘ ਸ਼ਾਇਦ ਵਿਦੇਸ਼ ਭੱਜ ਗਿਆ ਹੈ, ਫਿਲਹਾਲ ਪੁਲਿਸ ਵੱਲੋਂ ਭਾਲ ਜਾਰੀ ਹੈ।

LEAVE A REPLY

Please enter your comment!
Please enter your name here