ਜ਼ਿਲ੍ਹੇ ਦੇ ਸਾਂਝ ਕੇਂਦਰ ਦੇ ਕਮੇਟੀ ਮੈਂਬਰਾਂ ਨਾਲ ਐਸ.ਪੀ ਹੈਡਕੁਆਰਟਰ ਹਰਵੰਤ ਕੌਰ ਨੇ ਕੀਤੀ ਮੀਟਿੰਗ

ਪਟਿਆਲਾ,(ਦ ਸਟੈਲਰ ਨਿਊਜ਼): ਪਟਿਆਲਾ ਜ਼ਿਲ੍ਹੇ ਦੇ ਪੁਲਿਸ ਸਾਂਝ ਕੇਂਦਰਾਂ ਵੱਲੋਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਕਮਿਊਨਿਟੀ ਅਫੇਅਰ ਡਵੀਜ਼ਨ ਪੰਜਾਬ ਗੁਰਪ੍ਰੀਤ ਕੌਰ ਦਿਓ ਦੀ ਸਰਪ੍ਰਸਤੀ ਅਤੇ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਸਾਂਝ ਕੇਂਦਰ ਅਧੀਨ ਆਉਂਦੇ ਸਾਂਝ ਕੇਂਦਰਾਂ ਦੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਪੁਲਿਸ ਲਾਈਨ ਦੇ ਕਮੇਟੀ ਹਾਲ ਵਿਖੇ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਪੀ ਹੈਡਕੁਆਰਟਰ ਮੈਡਮ ਹਰਵੰਤ ਕੌਰ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦਾ ਉਦਘਾਟਨ ਸੁਖਦੇਵ ਸਿੰਘ ਵਿਰਕ ਸਾਬਕਾ ਐਸ.ਪੀ ਨੇ ਕੀਤਾ, ਪ੍ਰੋਗਰਾਮ ਦੀ ਪ੍ਰਧਾਨਗੀ ਐਸ ਆਈ ਝਿਰਮਲ ਸਿੰਘ ਇੰਚਾਰਜ ਸਾਂਝ ਕੇਂਦਰ ਪਟਿਆਲਾ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਐਸ ਪੀ ਹੈਡਕੁਆਰਟਰ ਹਰਵੰਤ ਕੌਰ ਨੇ ਕਿਹਾ ਕਿ ਸਾਂਝ ਕੇਂਦਰ ਜਿਥੇ ਪਬਲਿਕ ਨੂੰ ਇਕ ਪਲੇਟਫ਼ਾਰਮ ਤੇ ਇਕੱਠੇ ਸੁਵਿਧਾਵਾਂ ਦੇ ਰਹੇ ਹਨ ਉਥੇ ਹੀ ਸਾਂਝ ਕੇਂਦਰਾਂ ਵੱਲੋਂ ਸਮੇਂ ਸਮੇਂ ਸਿਰ ਲੋੜਵੰਦ ਪਰਿਵਾਰਾਂ ਦੀ ਮਦਦ ਜਿਵੇਂ ਕਿ ਸਲੱਮ ਏਰੀਏ ਵਿੱਚ ਰਾਸ਼ਨ ਦੇਣਾ, ਲੋੜਵੰਦ ਮਰੀਜ਼ਾਂ ਲਈ ਦਿਵਾਈਆਂ ਦੇਣੀਆਂ, ਲੋੜਵੰਦ ਲੜਕੀਆਂ ਦੇ ਵਿਆਹ ਵਿਚ ਮਦਦ, ਖ਼ੂਨਦਾਨ ਕੈਂਪ, ਮੈਡੀਕਲ ਕੈਂਪ, ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ, ਇਸ ਤੋਂ ਇਲਾਵਾ ਵਾਤਾਵਰਨ ਸ਼ੁੱਧਤਾ ਲਈ ਬੂਟੇ ਵੀ ਲਗਾਏ ਜਾਂਦੇ ਹਨ ਇਸ ਤੋਂ ਇਲਾਵਾ ਅਨੇਕਾਂ ਹੋਰ ਸਮਾਜ ਸੇਵੀ ਕਾਰਜ ਸਾਂਝ ਕੇਂਦਰਾਂ ਵੱਲੋਂ ਕੀਤੇ ਜਾ ਰਹੇ, ਉਹਨਾਂ ਸਾਰੇ ਜ਼ਿਲ੍ਹਾ ਕਮੇਟੀ ਅਤੇ ਵੱਖ ਵੱਖ ਸਭ ਡਵੀਜ਼ਨ ਸਾਂਝ ਕੇਂਦਰ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹੋ ਵੀ ਸਮੇਂ ਸਮੇਂ ਸਿਰ ਸਾਂਝ ਕੇਂਦਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਆਪਣੀ ਸ਼ਮੂਲੀਅਤ ਜ਼ਰੂਰ ਕਰਨ। ਇਸ ਮੌਕੇ ਸੁਖਦੇਵ ਸਿੰਘ ਵਿਰਕ ਸਾਬਕਾ ਐਸ ਪੀ ਨੇ ਸਾਰੇ ਕਮੇਟੀ ਮੈਂਬਰਾਂ ਨੂੰ ਵੱਧ ਤੋਂ ਵੱਧ ਸਮਾਜ ਸੇਵੀ ਕਾਰਜਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਐਸ ਆਈ ਜਸਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਸਿਟੀ 1, ਸਾਂਝ ਕੇਂਦਰ ਸਿਟੀ 2 ਦੇ ਇੰਚਾਰਜ ਐਸ ਆਈ ਦਵਿੰਦਰਪਾਲ, ਸਾਂਝ ਕੇਂਦਰ ਦਿਹਾਤੀ ਦੇ ਇੰਚਾਰਜ ਏ ਐਸ ਆਈ ਇੰਚਾਰਜ ਸਿੰਘ, ਐਸ ਆਈ ਨਿਰਮਲ ਸਿੰਘ ਇੰਚਾਰਜ ਸਾਂਝ ਕੇਂਦਰ ਰਾਜਪੁਰਾ, ਐਸ ਆਈ ਸੁਰਿੰਦਰ ਕੁਮਾਰ ਇੰਚਾਰਜ ਸਾਂਝ ਕੇਂਦਰ ਨਾਭਾ,ਏ ਐਸ ਆਈ ਹਰਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਪਾਤੜਾਂ ਅਤੇ ਕਮੇਟੀ ਮੈਂਬਰਾਂ ਜਸਬੀਰ ਸਿੰਘ ਗਾਂਧੀ, ਪ੍ਰੀਤੀ ਮਲਹੋਤਰਾ, ਇੰਦਰਜੀਤ ਖਰੋੜ, ਮੈਡਮ ਸੁਮਨ ਬਤਰਾ, ਪਰਮਿੰਦਰ ਭਲਵਾਨ ਮੈਂਬਰ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ, ਜਤਵਿੰਦਰ ਗਰੇਵਾਲ ਮੈਂਬਰ ਸਾਂਝ ਕੇਂਦਰ, ਜਗਜੀਤ ਸਿੰਘ ਸੱਗੂ, ਜਗਤਾਰ ਸਿੰਘ ਜੱਗੀ, ਰੁਪਿੰਦਰ ਕੌਰ, ਪਵਨ ਗੋਇਲ, ਰਵਿੰਦਰ ਸਿੰਘ ਰਵੀ, ਪਰਮਜੀਤ ਸਿੰਘ ਬਾਦਸ਼ਾਹਪੁਰ, ਅਮਰਜੀਤ ਸਿੰਘ ਭਾਟੀਆ ਸਾਰੇ ਮੈਂਬਰ ਸਾਂਝ ਕੇਂਦਰਅਤੇ ਸਾਂਝ ਕੇਂਦਰ ਪਟਿਆਲਾ ਦੇ ਸਟਾਫ਼ ਨੇ ਸ਼ਿਰਕਤ ਕੀਤੀ

Advertisements

LEAVE A REPLY

Please enter your comment!
Please enter your name here