Monday, October 26, 2026
Home Latest ਆਂਧਰਾ ਪ੍ਰਦੇਸ਼ ਵਿੱਚ ਬਰਾਤ ਵਾਲੀ ਬੱਸ ਨਹਿਰ ਵਿੱਚ ਡਿੱਗਣ ਕਾਰਨ 7 ਲੋਕਾਂ...

ਆਂਧਰਾ ਪ੍ਰਦੇਸ਼ ਵਿੱਚ ਬਰਾਤ ਵਾਲੀ ਬੱਸ ਨਹਿਰ ਵਿੱਚ ਡਿੱਗਣ ਕਾਰਨ 7 ਲੋਕਾਂ ਦੀ ਹੋਈ ਮੌਤ, 30 ਜ਼ਖ਼ਮੀ

ਆਂਧਰਾ ਪ੍ਰਦੇਸ਼ (ਦ ਸਟੈਲਰ ਨਿਊਜ਼)। ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਦਾ ਸਮਾਚਾਰ ਮਿਲਿਆ ਹੈ। ਜਿੱਥੇ ਬੀਤੀ ਰਾਤ ਨੂੰ ਦਰਸ਼ੀ ਨੇੜੇ ਬਰਾਤ ਵਾਲੀ ਬੱਸ ਸਾਗਰ ਨਹਿਰ ਵਿੱਚ ਡਿੱਗ ਗਈ। ਇਸ ਘਟਨਾਂ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜਖਮੀ ਹੋ ਗਏ।

Advertisements

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਪੋਡਿਲੀ ਤੋਂ ਕਾਕੀਨਾਡਾ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਇਹ ਹਾਦਸਾ ਬੱਸ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਵਾਪਰਿਆ ਹੈ ਅਤੇ ਬੱਸ ਵਿੱਚ 35 ਤੋਂ 40 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤਰੁੰਤ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

LEAVE A REPLY

Please enter your comment!
Please enter your name here