ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਕਈ ਸਮਰਥਕਾਂ ਤੇ ਐਫ ਆਈ ਆਰ ਦਰਜ਼

ਕਪੂਰਥਲਾ /ਸੁਲਤਾਨਪੁਰ ਲੋਧੀ -ਗੌਰਵ ਮੜੀਆ

Advertisements

ਬੀਤੀ ਰਾਤ ਪਿੰਡ ਭਰੋਆਣਾ ਦੇ ਕਰੀਬ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਆਪਣੇ ਵਰਕਰਾਂ ਤੇ ਪਿੰਡ ਵਾਸੀਆਂ ਨੂੰ ਨਾਲ ਲੈਕੇ ਜੇ ਸੀ ਬੀ ਮਸ਼ੀਨ ਨਾਲ ਤੋੜੇ ਗਏ ਬੰਨ ਦੇ ਮਾਮਲੇ ਵਿੱਚ ਡਰੇਨੇਜ ਵਿਭਾਗ ਦੇ ਐਕਸੀਅਨ ਅਰਵਿੰਦਰ ਸਿੰਘ ਪੰਧੇਰ ਨੇ ਹਲਕਾ ਵਿਧਾਇਕ ਤੇ ਕੇਸ ਦਰਜ ਕਰਵਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਕਬੀਰਪੁਰ ਲਖਵਿੰਦਰ ਸਿੰਘ ਟੁਰਨਾ ਨੇ ਦੱਸਿਆ ਕਿ ਡਰੇਨੇਜ ਵਿਭਾਗ ਦੇ ਐਕਸੀਅਨ ਵਲੋਂ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਹੈ ਜਿਸ ਵਿੱਚ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਬਿਨਾਂ ਇਜਾਜ਼ਤ ਦੇ ਬੰਨ ਤੋੜਨ ਨੂੰ ਲੈ ਕੇ ਕਾਰਵਾਈ ਕਰਵਾਉਣ ਲਈ ਕਿਹਾ ਗਿਆ ਹੈ। ਦੱਸਿਆ ਕਿ ਵਿਧਾਇਕ ਦੇ ਵਿਰੁੱਧ ਧਾਰਾ 270, 426, 430 ਅਤੇ ਡ੍ਰੇਨੇਜ ਐਕਟ 70 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਕਨੇਡਾ ਗਏ ਹੋਏ ਸਨ। ਇਸੇ ਦੌਰਾਨ ਪਿੱਛੋਂ ਹਲਕੇ ਵਿੱਚ ਹੜ੍ਹ ਆ ਗਿਆ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਉਨ੍ਹਾਂ ਨਾਲ ਨਾਰਾਜ਼ ਸਨ ਕਿ ਹਲਕਾ ਵਿਧਾਇਕ ਉਨ੍ਹਾਂ ਦੀ ਸਾਰ ਲੈਣ ਨਹੀਂ ਆਏ। ਹਲਕਾ ਵਿਧਾਇਕ ਬੀਤੇ ਕੱਲ ਹੀ ਵਿਦੇਸ਼ ਤੋਂ ਵਾਪਸ ਆਏ ਅਤੇ ਸ਼ਾਮ ਤੱਕ ਹਲਕੇ ਵਿੱਚ ਪਹੁੰਚ ਕੇ ਉਹਨਾਂ ਨੇ ਪ੍ਰਭਾਵਤ ਪਿੰਡਾਂ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਸੁਣਿਆ ਜਿਸ ਉਪਰੰਤ ਉਹ ਪਿੰਡ ਵਾਸੀਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਪਹਿਲਾਂ ਉਨ੍ਹਾਂ ਡ੍ਰੇਨੇਜ ਅਤੇ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਦਿੱਤਾ। ਉਪਰੰਤ ਜੇ ਸੀ ਬੀ ਮਸ਼ੀਨ ਨਾਲ ਬੰਨ ਤੁੜਵਾ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕੇ ਬੰਨ੍ਹ ਟੁੱਟਣ ਨਾਲ ਪਾਣੀ ਦਾ ਵਹਾਅ ਨਾਲ ਲਗਦੀ ਵੇਈਂ ਤੋਂ ਹੁੰਦਾ ਹੋਇਆ ਸਤਲੁਜ ਦਰਿਆ ਵੱਲ ਚਲੇ ਜਾਵੇਗਾ।
ਦੂਜੇ ਪਾਸੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਉਹਨਾਂ ਨੂੰ ਪਤਾ ਸੀ ਕਿ ਬੰਨ ਤੋੜਨ ਨੂੰ ਲੈ ਕੇ ਮੇਰੇ ਉਪਰ ਕੇਸ ਦਰਜ਼ ਹੋਵੇਗਾ ਪ੍ਰੰਤੂ ਆਪਣੇ ਹਲਕੇ ਦੇ ਲੋਕਾਂ ਨੂੰ ਬਚਾਉਣਾ ਮੇਰਾ ਮੁਢਲਾ ਫਰਜ਼ ਹੈ। ਉਨਾਂ ਇਹ ਵੀ ਕਿਹਾ ਕਿ ਜਿਹੜਾ ਨੇਤਾ ਜਾਂ ਸਰਕਾਰ ਆਪਣੀ ਜਨਤਾ ਦੇ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦੀ, ਉਸ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਹੈ।h

LEAVE A REPLY

Please enter your comment!
Please enter your name here