ਜਾਨਸਨ ਪਾਊਡਰ ਵਰਤਣ ਨਾਲ ਵਿਅਕਤੀ ਨੂੰ ਹੋਇਆ ਕੈਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

ਕੈਲੀਫੋਰਨੀਆ (ਦ ਸਟੈਲਰ ਨਿਊਜ਼)। ਕੈਲੀਫੋਰਨੀਆ ਤੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ 18.8 ਮਿਲੀਅਨ ਡਾਲਰ (ਲਗਭਗ 1.5 ਅਰਬ ਰੁਪਏ) ਦਾ ਭੁਗਤਾਨ ਕਰਨ ਦੇ ਜਾਨਸਨ ਐਡ ਜਾਨਸਨ ਕੰਪਨੀ ਨੂੰ ਆਦੇਸ਼ ਦਿੱਤੇ ਹਨ, ਜਿਸਨੇ ਕਿਹਾ ਸੀ ਕਿ ਉਸਨੂੰ ਕੰਪਨੀ ਦੇ ਜਾਨਸਨ ਬੇਬੀ ਪਾਊਡਰ ਤੋ ਕੈਸਰ ਹੋਇਆ ਹੈ। ਕੈਲੀਫੋਰਨੀਆ ਦੇ ਵਿਅਕਤੀ ਨੇ ਕੈਸਰ ਲਈ ਕੰਪਨੀ ਦੇ ਟੈਲਕਮ ਪਾਊਡਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

Advertisements

ਉਸਨੇ ਦੋਸ਼ ਲਾਇਆ ਸੀ ਕਿ ਕੰਪਨੀ ਨੇ ਬੇਬੀ ਪਾਊਡਰ ਨਾਲ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਛੁਪਾ ਕੇ ਰੱਖਿਆ ਹੋਇਆ ਹੈ। ਅਮਰੀਕਾ ਦੇ ਓਕਲੈਡ ਵਿੱਚ ਡਿਫਾਲਟ ਸਟੇਟ ਕੋਰਟ ਦੀ ਜਿਊਰੀ ਮੈਬਰ ਨੇ ਇਸ ਸਿੱਟੇ ‘ਤੇ ਪੁੱਜੀ ਜਾਨਸਨ ਐਡ ਜਾਨਸਨ ਬੇਬੀ ਪਾਊਡਰ ਦੇ ਕਾਰਨ ਐਥਨੀ ਹਰਨਾਂਡੇਜ਼ ਨੂੰ ਮੇਸੋਥੈਲੀਓਮਾ ਨਾਮਕ ਕੈਸਰ ਦੀ ਬਿਮਾਰੀ ਹੋਈ ਸੀ। 24 ਸਾਲ ਦੇ ਹਰਨਾਂਡੇਜ਼ ਨੇ ਕਿਹਾ ਕਿ ਬਚਪਨ ਤੋ ਹੀ ਉਹ ਕੰਪਨੀ ਦੇ ਟੈਲਕਮ ਪਾਊਡਰ ਦੀ ਵਰਤੋ ਕਰ ਰਹੇ ਹਨ, ਜਿਸ ਕਾਰਨ ਛਾਤੀ ਦੇ ਨੇੜੇ ਮੇਸੋਥੈਲੀਓਮਾ ਕੈਸਰ ਹੋ ਗਿਆ ਹੈ।

LEAVE A REPLY

Please enter your comment!
Please enter your name here