ਡਾ. ਸੁਦੇਸ਼ ਰਾਜਨ ਨੇ ਐਸਡੀਐਚ ਗੜ੍ਹਸ਼ੰਕਰ ਵਿਖੇ ਨਲਬੰਦੀ ਅਤੇ ਨਸਬੰਦੀ ਦੇ ਕੈਂਪ ਦਾ ਜਾਇਜਾ ਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਦੇਸ਼ ਰਾਜਨ ਵਲੋਂ ਐਸਡੀਐਚ ਗੜ੍ਹਸ਼ੰਕਰ ਵਿਖੇ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਜਨਸੰਖਿਆ ਸਥਿਰਤਾ ਪੰਦਰਵਾੜੇ ਤਹਿਤ ਲਗਾਏ ਜਾ ਰਹੇ ਨਲਬੰਦੀ ਅਤੇ ਨਸਬੰਦੀ ਦੇ ਕੈਂਪ ਦਾ ਜਾਇਜਾ ਲਿਆ ਅਤੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ ਰਘਬੀਰ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰਮਨ ਕੁਮਾਰ ਹਾਜ਼ਰ ਸਨ। 

Advertisements

ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਅੱਜ ਇਸ ਸੰਸਥਾ ਵਿਖੇ ਲਗਾਏ ਗਏ ਵਿਸ਼ੇਸ਼ ਫੈਮਿਲੀ ਪਲੈਨਿੰਗ ਕੈਂਪ ਦੌਰਾਨ 15 ਨਲਬੰਦੀ ਆਪ੍ਰੇਸ਼ਨ ਕੀਤੇ ਗਏ। ਬਾਅਦ ਵਿੱਚ ਡਾ ਸੁਦੇਸ਼ ਰਾਜਨ ਵਲੋਂ ਸਟਾਫ ਨਾਲ ਮੀਟਿੰਗ ਕੀਤੀ ਗਈ। ਉਹਨਾਂ ਫੀਲਡ ਸਟਾਫ ਨਾਲ ਐਮਸੀਐਚ ਦੇ ਕੰਮ ਸੰਬੰਧੀ ਚਰਚਾ ਕੀਤੀ ਗਈ ਅਤੇ ਉਸ ਨੂੰ ਸਮੇਂ ਸਿਰ ਪੋਰਟਲ ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਗਏ। ਸੈਕਸ ਰੇਸ਼ੋ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਪ੍ਰੈਗਨੈਂਟ ਔਰਤਾਂ ਦੀ ਅਰਲੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ। ਜਿਹਨਾਂ ਪਿੰਡਾ ਦੀ ਸੈਕਸ ਰੇਸ਼ੋ ਘੱਟ ਹੈ ਉਥੇ ਜਾਗਰੂਕਤਾ ਕੈਂਪ ਲਗਾਏ ਜਾਣ। ਉਹਨਾਂ ਆਸ਼ਾ ਵਰਕਰਾਂ ਅਤੇ ਏਐਨਐਮ ਦੁਆਰਾ ਇਸ ਪੰਦਰਵਾੜੇ ਵਿਚ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਹੋਰ ਮਿਹਨਤ ਕਰਨ ਨੂੰ ਕਿਹਾ ਤਾਂ ਜੋ ਪਰਿਵਾਰ ਨਿਯੋਜਨ ਦੇ ਟੀਚੇ ਪ੍ਰਾਪਤ ਕੀਤੇ ਜਾ ਸਕਣ।

LEAVE A REPLY

Please enter your comment!
Please enter your name here