Wednesday, October 28, 2026
Home International ਅਫਰੀਕੀ ਦੇਸ਼ ਕਾਂਗੋ ਵਿੱਚ ਹੋਇਆ ਬੰਬ ਧਮਾਕਾ, 9 ਲੋਕਾਂ ਦੀ ਮੌਤ, 12...

ਅਫਰੀਕੀ ਦੇਸ਼ ਕਾਂਗੋ ਵਿੱਚ ਹੋਇਆ ਬੰਬ ਧਮਾਕਾ, 9 ਲੋਕਾਂ ਦੀ ਮੌਤ, 12 ਜ਼ਖ਼ਮੀ

ਕਾਂਗੋ (ਦ ਸਟੈਲਰ ਨਿਊਜ਼)। ਅਫਰੀਕੀ ਦੇਸ਼ ਕਾਂਗੋ ਦੇ ਇਲਾਕੇ ਵਿੱਚ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ ਹਨ। ਰੁਤਸ਼ੁਰੂ ਸੂਬੇ ਦੇ ਡਿਪਟੀ ਗਵਰਨਰ ਇਸਹਾਕ ਕਿਬੀਰਾ ਨੇ ਜਾਣਕਾਰੀ ਦਿੱਤੀ ਕਿ ਬੰਬ ਧਮਾਕਾ ਰੁਤਸ਼ੁਰੂ ਦੇ ਪੂਰਬੀ ਖੇਤਰ ਵਿੱਚ ਹੋਇਆ।

Advertisements

ਉਨ੍ਹਾਂ ਦੱਸਿਆ ਕਿ ਭਾਈਚਾਰੇ ਦੀ ਰੱਖਿਆ ਕਰ ਰਹੇ ਇਕ ਸਥਾਨਕ ਲੜਕੇ ਨੇ ਅਣਪਛਾਤੀ ਚੀਜ਼ ਦੇਖੀ ਅਤੇ ਜਦੋਂ ਉਸ ਨੂੰ ਇੱਕ ਪਿੰਡ ਵਿੱਚ ਇਸ ਦੀ ਜਾਂਚ ਕੀਤੀ ਤਾਂ ਧਮਾਕਾ ਹੋ ਗਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬੰਬ ਕਿਸੇ ਨੇ ਲਗਾਇਆ ਸੀ। ਉਨ੍ਹਾਂ ਕਿਹਾ ਕਿ ਇਹ ਹਥਿਆਰਬੰਦ ਵਿਦਰੋਹੀਆਂ ਦੁਆਰਾ ਹਾਲ ਹੀ ਵਿੱਚ ਘੁਸਪੈਠ ਕੀਤੀ ਗਈ ਥਾਂ ਮਿਲਿਆ ਸੀ।

LEAVE A REPLY

Please enter your comment!
Please enter your name here