ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਇਕਲ ਵਿੱਚ ਮਾਰੀ ਟੱਕਰ, 2 ਦੀ ਮੌਤ, 1 ਜ਼ਖਮੀ

ਰਈਆ (ਦ ਸਟੈਲਰ ਨਿਊਜ਼)। ਰਈਆ ਤੋ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬੀਤੀ ਰਾਤ ਕਰੀਬ 11 ਵਜੇ ਹਰਮਨ ਦੀਪ ਸਿੰਘ, ਸਮਸ਼ੇਰ ਸਿੰਘ ਤੇ ਭੁਪਿੰਦਰ ਸਿੰਘ ਉਰਫ ਬੰਟੀ ਮੋਟਰਸਇਕਲ ‘ਤੇ ਨਿੱਕਾ ਰਇਆ ਦੀ ਵੱਲੋ ਆ ਰਹੇ ਸਨ। ਜਦੋ ਉਹ ਸਰਵਿਸ ਰੋਡ ਉੱਪਰ ਚੜ੍ਹਨ ਲੱਗੇ ਤਾਂ ਇਸੇ ਦੌਰਾਨ ਅੰਮ੍ਰਿਤਸਰ ਵੱਲੋ ਤੇਜ਼ ਰਫ਼ਤਾਰ ਬਿਨਾਂ ਹਾਰਨ ਦਿੱਤੇ ਆ ਰਹੀ ਗੋਲਡਨ ਟੈਪਲ ਟੂਰਿਸਟ ਬੱਸ ਵੱਲੋ ਮੋਟਰਸਾਇਕਲ ਵਿੱਚ ਟੱਕਰ ਮਾਰ ਦਿੱਤੀ।

Advertisements

ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਤੇ ਸਵਾਰ ਤਿੰਨੇ ਨੌਜਵਾਨ ਸੜਕ ‘ਤੇ ਡਿੱਗ ਗਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਸਵਾਰੀ ਦਾ ਪ੍ਰਬੰਧ ਕਰ ਕੇ ਜ਼ਖ਼ਮੀਆਂ ਨੂੰ ਬਿਆਸ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਹਰਮਨਦੀਪ ਸਿੰਘ ਅਤੇ ਸਮਸ਼ੇਰ ਸਿੰਘ ਰਸਤੇ ਵਿੱਚ ਦਮ ਤੋੜ ਦਿੱਤਾ, ਜਦਕਿ ਹਸਪਤਾਲ ਪੁੱਜਣ ‘ਤੇ ਡਾਕਟਰਾਂ ਵੱਲੋ ਭੁਪਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ‘ਤੇ ਉਸਨੂੰ ਗੁਰੁ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫ਼ਰ ਕਰ ਦਿੱਤਾ ਗਿਆ।

ਪੁਲਿਸ ਵੱਲੋ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਮੌਕੇ ਤੇ ਫ਼ਰਾਰ ਡਰਾਇਵਰ ਖ਼ਲਾਫ਼ ਕਾਰਵਾਈ ਕਰਦੇ ਹੋਏ ਥਾਣਾ ਬਿਆਸ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here