Thursday, October 22, 2026
Home Chandigarh ਇੱਕ ਵਿਅਕਤੀ ਮਕਾਨ ਕਿਰਾਏ ‘ਤੇ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ...

ਇੱਕ ਵਿਅਕਤੀ ਮਕਾਨ ਕਿਰਾਏ ‘ਤੇ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਕਰ ਰਿਹਾ ਸੀ ਠੱਗੀ, ਗ੍ਰਿਫਤਾਰ

ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਵਿੱਚ ਇੱਕ ਵਿਅਕਤੀ ਵੱਲੋ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰ ਪਾ ਕੇ ਮਕਾਨ ਕਿਰਾਏ ‘ਤੇ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪਹਿਚਾਣ ਪਰਮਜੀਤ ਸਿੰਘ ਵਜੋ ਹੋਈ ਹੈ।

Advertisements

ਉਸਨੂੰ ਬਲੌਗੀ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ ਉਸ ਕੋਲ 8 ਫੋਨ ਨੰਬਰ ਪਾਏ ਗਏ ਹਨ, ਉਸਦੇ ਨਾਂ ‘ਤੇ ਵੱਖ-ਵੱਖ ਬੈਕਾਂ ਵਿੱਚ 10 ਖ਼ਾਤੇ ਸਾਹਮਣੇ ਆਏ ਹਨ। ਬੈਕ ਖ਼ਾਤਿਆਂ ਦੀ ਜਾਂਚ ਤੋ ਬਾਅਦ ਸਾਹਮਣੇ ਆਇਆ ਕਿ ਦੋਸ਼ੀ ਦੇ ਬੈਕ ਖ਼ਾਤਿਆਂ ਤੋ ਕਰੀਬ 1 ਕਰੋੜ, 44 ਲੱਖ ਰੁਪਏ ਦੀ ਟਰਾਂਜ਼ੈਕਸ਼ਨ ਕੀਤੀ ਗਈ ਹੈ।

ਸਰਕਾਰ ਵੱਲੋ ਜਾਰੀ ਕੀਤੇ ਪੋਰਟਲ 1930 ‘ਤੇ ਹੀ ਉਸ ਦੇ ਖ਼ਲਾਫ਼ 8111 ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।

LEAVE A REPLY

Please enter your comment!
Please enter your name here