Tuesday, October 27, 2026
Home Latest 2 ਨੋਜ਼ਵਾਨ 5 ਪਿਸਤੌਲਾ, 5 ਮੈਗਜ਼ੀਨ ਤੇ 6 ਜ਼ਿੰਦਾ ਰੌਦਾਂ ਸਮੇਤ ਗ੍ਰਿਫਤਾਰ

2 ਨੋਜ਼ਵਾਨ 5 ਪਿਸਤੌਲਾ, 5 ਮੈਗਜ਼ੀਨ ਤੇ 6 ਜ਼ਿੰਦਾ ਰੌਦਾਂ ਸਮੇਤ ਗ੍ਰਿਫਤਾਰ

ਬਟਾਲਾ (ਦ ਸਟੈਲਰ ਨਿਊਜ਼)। ਬਟਾਲਾ ਥਾਣਾ ਰੰਗੜ ਨੰਗਲ ਦੀ ਪੁਲਸ ਨੇ 5 ਪਿਸਤੌਲਾ, 5 ਮੈਗਜ਼ੀਨ ਤੇ 6 ਜ਼ਿੰਦਾ ਰੌਦਾਂ ਸਮੇਤ 2 ਨੋਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਏ.ਐੱਸ.ਆਈ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਜਲੰਧਰ ਰੋਡ ਮਿਸ਼ਰਪੁਰਾ ਵਿਖੇ ਸਾਥੀ ਕਰਮਚਾਰੀਆਂ ਨਾਲ ਮੌਜੂਦ ਸੀ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਸ਼ੱਕੀ 2 ਨੋਜਵਾਨ ਖੜ੍ਹੇ ਹਨ ਜੋ ਕਿਸੇ ਦੀ ਉਡੀਕ ਕਰ ਰਹੇ ਹਨ।

Advertisements

ਇਸਤੋ ਬਾਅਦ ਉਨ੍ਹਾਂ ਨੇ ਪੁਲਸ ਸਮੇਤ ਉਕਤ ਜਗ੍ਹਾ ‘ਤੇ ਜਾ ਕੇ ਉਕਤ ਦੋਵਾਂ ਨੌਜਵਾਨਾਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਕੋਲੋ 5 ਪਿਸਤੋਲ ਦੇਸੀ ਸਮੇਤ 5 ਮੈਗਜ਼ੀਨ 6 ਰੌਦ ਜ਼ਿੰਦਾ ਬਰਾਮਦ ਹੋਏ। ਏਐੱਸਆਈ ਨੇ ਦੱਸਿਆ ਕਿ ਉਕਤ ਨੋਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਜਗਤਾਰ ਸਿੰਘ ਵਾਸੀ ਸ਼ਾਹਬਾਦ ਅਤੇ ਰਾਜਨ ਮਸੀਹ ਉਰਫ ਸਾਜਨ ਪੁੱਤਰ ਗੁਰਮੇਜ ਮਸੀਹ ਵਾਸੀ ਛੋਟਾ ਦੀਵਾਨੀਵਾਲ ਦੇ ਰੂਪ ਵਜੋ ਹੋਈ ਹੈ।

ਜਿਹਨਾਂ ਨੂੰ ਅੱਡਾ ਅੰਮੋਨੰਗਲ ਵਿਖੇ ਹਥਿਆਰਾਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ ਥਾਣੇ ਵਿੱਚ ਅਸਲਾ ਐਕਟ ਤਹਿਤ ਪਰਚਾ ਕਰ ਦਿੱਤਾ ਹੈ।

LEAVE A REPLY

Please enter your comment!
Please enter your name here