ਲਿਖਤੀ ਪੇਪਰ ’ਚੋਂ ਪਾਸ ਹੋਏ ਨੌਜਵਾਨਾਂ ਲਈ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ-ਪਾਈਟ ਕੈਂਪ ਨਵਾਂਸ਼ਹਿਰ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦਸਿਆ ਕਿ ਅਗਨੀਵੀਰ ਦੀ ਆਰਮੀ ਦੀ ਭਰਤੀ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਤਹਿਸੀਲ ਗੜਸ਼ਕੰਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨ ਜਿਨ੍ਹਾਂ ਦਾ ਲਿਖਤੀ ਪੇਪਰ 12 ਅਪ੍ਰੈਲ 2023 ਤੋਂ ਸ਼ੂਰੁ ਹੋਇਆ ਸੀ, ਦੇ ਪਾਸ ਹੋਏ ਨੌਜਵਾਨਾਂ ਵਾਸਤੇ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਫਿਜ਼ੀਕਲ ਟ੍ਰੇਨਿੰਗ ਕੈਂਪ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੀਆਰਪੀਐਫ, ਬੀਐਸਐਫ ਆਦਿ ਅਤੇ ਪੰਜਾਬ ਸਰਕਾਰ ਦੀ ਫਾਇਰਮੈਨ ਦੀ ਭਰਤੀ, ਪੰਜਾਬ ਪੁਲਿਸ ਦੀ ਭਰਤੀ ਵਾਸਤੇ ਵੀ ਟ੍ਰੇਨਿੰਗ ਚੱਲ ਰਹੀ ਹੈ।

Advertisements

ਉਨ੍ਹਾਂ ਦੱਸਿਆ ਕਿ ਫਿਜੀਕਲ ਟੇ੍ਰਨਿੰਗ ਆਰਮੀ ਦੇ ਤਜ਼ਰਬੇਕਾਰ ਇੰਸਟਰੱਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ, ਜਿਸਦਾ ਨਤੀਜਾ ਇਹ ਹੈ ਕਿ ਕਾਫੀ ਨੌਜਵਾਨ ਆਰਮੀ ਵਿੱਚ ਭਰਤੀ ਹੋ ਕੇ ਦੇਸ਼ ਅਤੇ ਪੰਜਾਬ ਦਾ ਮਾਣ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਯੁਵਕ ਕੈਂਪ ਵਿੱਚ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਰੋਲ ਨੰਬਰ ਸਲਿਪ ਆਰ.ਸੀ ਦੀ ਕਾਪੀ ਆਧਾਰ ਕਾਰਡ ਅਤੇ ਦਸਵੀਂ ਦੇ ਸਰਟੀਫਿਕੇਟ ਦੀ ਅਸਲ ਕਾਪੀ ਅਤੇ ਦੋ ਫੋਟੋ ਲੈ ਕੇ ਕੈਂਪ ਵਿਖੇ ਸਵੇਰੇ 9 ਵਜੇ ਤੋਂ ਬਾਅਦ ਹਾਜ਼ਰ ਹੋ ਸਕਦੇ ਹਨ।

ਟੇ੍ਰਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਦੌਰਾਨ  ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ  90415-58978 ,95307-52969 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here