ਆਸਟ੍ਰੇਲੀਆ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 4 ਫ਼ੌਜੀ ਲਾਪਤਾ, ਭਾਲ ਜ਼ਾਰੀ

ਕੁਈਨਜ਼ਲੈਡ (ਦ ਸਟੈਲਰ ਨਿਊਜ਼), ਪਲਕ। ਕੁਈਨਜ਼ਲੈਡ ਤੱਟ ਤੇ ਲਿੰਡਮੈਨ ਟਾਪੂ ਤੋਂ ਇੱਕ ਖਬਰ ਮਿਲੀ ਹੈ। ਜਿੱਥੇ ਇੱਕ ਆਸਟਰੇਲੀਆਈ ਫੌਜੀ ਹੈਲੀਕਾਪਟਰ ਦੇ ਪਾਣੀ ਵਿੱਚ ਹਾਦਸਾਗ੍ਰਸਤ ਹੋਣ ਤੋਂ ਬਾਅਦ 4 ਫੌਜੀ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

Advertisements

ਆਸਟ੍ਰੇਲੀਆਈ ਰੱਖਿਆ ਨੇ ਕਿਹਾ ਕਿ ਆਸਟ੍ਰੇਲੀਆਈ ਫੌਜ ਦਾ ਐਮਆਰਐਚ-90 ਟਾਈਪੈਨ ਹੈਲੀਕਾਪਟਰ ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਦੁਵੱਲੇ ਸੰਯੁਕਤ ਫੌਜੀ ਅਭਿਆਸ ‘ਐਕਸਸਰਾਈਜ਼ ਟੈਲੀਸਮੈਨ ਸਾਬਰ 2023’ ਦੇ ਹਿੱਸੇ ਵਜੋਂ ਰਾਤ ਦੀ ਸਿਖਲਾਈ ਗਤੀਵਿਧੀ ਵਿੱਚ ਹਿੱਸਾ ਲੈ ਰਿਹਾ ਸੀ। ਹਾਦਸੇ ਵਿੱਚ ਚਾਲਕ ਦਲ ਦੇ 4 ਮੈਂਬਰ ਸਵਾਰ ਸਨ ਅਤੇ ਜੋ ਫਿਲਹਾਲ ਲਾਪਤਾ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਲੱਭਣ ਲਈ ਅਮਰੀਕੀ ਫੌਜੀ ਵੀ ਖੋਜ ਮੁਹਿੰਮ ਵਿੱਚ ਜੁੱਟੇ ਹੋਏ ਹਨ।

LEAVE A REPLY

Please enter your comment!
Please enter your name here